ਤਾਜਾ ਖਬਰਾਂ
ਜਿਲ੍ਹਾ ਬਰਨਾਲਾ 'ਚ ਮੰਗਲਵਾਰ ਸਵੇਰ ਇੱਕ ਵੱਡੀ ਪੁਲਿਸ ਕਾਰਵਾਈ ਦੌਰਾਨ ਥਾਣਾ ਟੱਲੇਵਾਲ ਦੇ ਨਵੇਂ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਸੁੱਖਾ ਧੁੰਨਾ ਗੈਂਗ ਦੇ ਗੈਂਗਸਟਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਪੁਲਿਸ ਮੁਖੀ ਆਈਪੀਐਸ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਵਿਧਾਤਾ-ਟੱਲੇਵਾਲ ਲਿੰਕ ਰੋਡ 'ਤੇ ਨਾਕਾ ਲਗਾ ਕੇ ਜਾਂਚ ਦੌਰਾਨ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੇ ਪੁਲਿਸ ਤੇ ਗੋਲੀ ਚਲਾਈ, ਜਿਸ ਦਾ ਜਵਾਬ ਪੁਲਿਸ ਨੇ ਵੀ ਫਾਇਰਿੰਗ ਕਰਕੇ ਦਿੱਤਾ।
ਇਸ ਮੁਕਾਬਲੇ ਵਿੱਚ ਗੈਂਗਸਟਰ ਲਵਪ੍ਰੀਤ ਸਿੰਘ ਜੈਂਡੋ ਵਾਸੀ ਮਹਿਲ ਖੁਰਦ ਜ਼ਖਮੀ ਹੋ ਗਿਆ, ਜਿਸ ਨੂੰ ਫੌਰੀ ਤੌਰ 'ਤੇ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ਤੋਂ ਇਕ ਪਿਸਤੌਲ, ਜਿੰਦੇ ਰੌਂਦ ਅਤੇ ਮੋਟਰਸਾਈਕਲ ਬਰਾਮਦ ਕੀਤੀ ਗਈ। ਪੁਲਿਸ ਅਨੁਸਾਰ ਲਵਪ੍ਰੀਤ 2023 'ਚ ਅਰਮੀਨੀਆ ਰਾਹੀਂ ਦੁਬਈ ਚਲਾ ਗਿਆ ਸੀ ਅਤੇ 2024 ਵਿੱਚ ਵਾਪਸ ਆਇਆ। ਉਸ ਉੱਤੇ ਕਈ ਗੰਭੀਰ ਮੁਕੱਦਮੇ ਦਰਜ ਹਨ, ਜਿਵੇਂ ਕਿ ਕਤਲ ਦੀ ਕੋਸ਼ਿਸ਼, ਹਥਿਆਰ ਰੱਖਣ ਅਤੇ ਫਰੋਤੀ ਮੰਗਣ ਦੇ ਮਾਮਲੇ।
Get all latest content delivered to your email a few times a month.