ਤਾਜਾ ਖਬਰਾਂ
ਭਾਰਤ ਨੇ ਆਪ੍ਰੇਸ਼ਨ ਸਿੰਦੂਰ ਨੂੰ ਪੂਰੀ ਤਰ੍ਹਾਂ ਨਾਲ ਸਮਾਪਤ ਐਲਾਨ ਨਹੀਂ ਕੀਤਾ ਹੈ। ਹੁਣ ਜੋ ਮੌਜੂਦ ਹੈ, ਉਹ ਆਪ੍ਰੇਸ਼ਨ ਵਿੱਚ ਇੱਕ ਸੰਵੇਦਨਸ਼ੀਲ ਠਹਿਰਾਅ ਹੈ- ਕੁਝ ਲੋਕ ਇਸ ਨੂੰ ਯੁੱਧ ਵਿਰਾਮ ਕਹਿ ਸਕਦੇ ਹਨ, ਲੇਕਿਨ ਸੈਨਾ ਅਗਵਾਈ ਨੇ ਜਾਣ-ਬੁਝ ਕੇ ਇਸ ਸ਼ਬਦ ਤੋਂ ਪਰਹੇਜ਼ ਕੀਤਾ ਹੈ। ਯੁੱਧ ਲੜਣ ਦੇ ਦ੍ਰਿਸ਼ਟੀਕੋਣ ਨਾਲ, ਇਹ ਕੇਵਲ ਇੱਕ ਵਿਰਾਮ ਨਹੀਂ ਹੈ; ਇਹ ਇੱਕ ਦੁਰਲਭ ਅਤੇ ਸਪਸ਼ਟ ਸੈਨਾ ਜਿੱਤ ਦੇ ਬਾਅਦ ਇੱਕ ਰਣਨੀਤਕ ਪਕੜ ਹੈ।
ਕੇਵਲ ਚਾਰ ਦਿਨਾਂ ਦੀ ਸੁਚਾਰੂ ਸੈਨਾ ਕਾਰਵਾਈ ਦੇ ਬਾਅਦ, ਇਹ ਨਿਰਪੱਖ ਤੌਰ ‘ਤੇ ਨਿਰਣਾਇਕ ਹੈ: ਭਾਰਤ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ। ਆਪ੍ਰੇਸ਼ਨ ਸਿੰਦੂਰ ਨੇ ਆਪਣੇ ਰਣਨੀਤਕ ਟੀਚਿਆਂ ਨੂੰ ਪੂਰਾ ਕਰਨ ਅਤੇ ਉਸ ਤੋਂ ਅੱਗੇ ਨਿਕਲਣ ਵਿੱਚ ਸਫਲ ਰਿਹਾ ਹੈ- ਅੱਤਵਾਦੀ ਢਾਂਚੇ ਨੂੰ ਤਬਾਹ ਕਰਨਾ, ਸੈਨਾ ਸ਼੍ਰੇਸ਼ਠਤਾ ਦਾ ਪ੍ਰਦਰਸਨ ਕਰਨਾ, ਨਿਵਾਰਕ ਸਮਰੱਥਾ ਬਹਾਲ ਕਰਨਾ ਅਤੇ ਇੱਕ ਨਵੇਂ ਰਾਸ਼ਟਰੀ ਸੁਰੱਖਿਆ ਸਿਧਾਂਤ ਦਾ ਸਾਹਮਣੇ ਆਉਣਾ। ਇਹ ਪ੍ਰਤੀਕਾਤਮਕ ਸ਼ਕਤੀ ਨਹੀਂ ਸੀ। ਇਹ ਨਿਰਣਾਇਕ ਸ਼ਕਤੀ ਸੀ, ਜਿਸ ਨੂੰ ਸਪਸ਼ਟ ਤੌਰ ‘ਤੇ ਪ੍ਰਯੋਗ ਵਿੱਚ ਲਿਆਂਦਾ ਗਿਆ ਸੀ।
Get all latest content delivered to your email a few times a month.