IMG-LOGO
ਹੋਮ ਪੰਜਾਬ: 24 ਘੰਟਿਆਂ 'ਚ ਕੋਰੋਨਾ ਦੇ 685 ਨਵੇਂ ਕੇਸ...ਵਧੀ ਚਿੰਤਾ...

24 ਘੰਟਿਆਂ 'ਚ ਕੋਰੋਨਾ ਦੇ 685 ਨਵੇਂ ਕੇਸ...ਵਧੀ ਚਿੰਤਾ...

Admin User - Jun 01, 2025 09:35 AM
IMG

ਨਵੀਂ ਦਿੱਲੀ, 1 ਜੂਨ 2025- ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਕੁੱਲ ਗਿਣਤੀ 3,395 ਤੱਕ ਪਹੁੰਚ ਗਈ ਹੈ। ਕੇਰਲ ਸਭ ਤੋਂ ਪ੍ਰਭਾਵਿਤ ਰਾਜ ਹੈ ਜਿੱਥੇ 1,336 ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ (467), ਦਿੱਲੀ (375), ਗੁਜਰਾਤ (265), ਕਰਨਾਟਕ (234), ਪੱਛਮੀ ਬੰਗਾਲ (205), ਤਾਮਿਲਨਾਡੂ (185) ਅਤੇ ਉੱਤਰ ਪ੍ਰਦੇਸ਼ (117) ਵਿੱਚ ਵੀ ਮਾਮਲੇ ਕਾਫੀ ਵੱਧੇ ਹਨ। ਪਿਛਲੇ 24 ਘੰਟਿਆਂ ਵਿੱਚ 685 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਦਿੱਲੀ, ਕੇਰਲ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ-ਇੱਕ ਮੌਤ ਹੋਣ ਕਾਰਨ ਕੁੱਲ ਚਾਰ ਮੌਤਾਂ ਹੋਈਆਂ ਹਨ। ਹਾਲਾਤਾਂ 'ਤੇ ਸਰਕਾਰ ਵਲੋਂ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਪਰ ਮਾਮਲਿਆਂ ਦੀ ਗੰਭੀਰਤਾ ਘੱਟ ਹੋਣ ਕਰਕੇ ਜ਼ਿਆਦਾਤਰ ਮਰੀਜ਼ ਘਰ 'ਚ ਹੀ ਇਲਾਜ ਹੇਠ ਹਨ।

ਦੇਸ਼ ਦੇ ਹੋਰ ਰਾਜਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਤੋਂ ਇਲਾਵਾ ਗੋਆ (8), ਓਡੀਸ਼ਾ (7), ਜੰਮੂ-ਕਸ਼ਮੀਰ (6), ਝਾਰਖੰਡ (6), ਛੱਤੀਸਗੜ੍ਹ (6), ਪੰਜਾਬ (5), ਤੇਲੰਗਾਨਾ (3), ਅਰੁਣਾਚਲ ਪ੍ਰਦੇਸ਼ (3), ਅਸਾਮ (2), ਮਿਜ਼ੋਰਮ (2), ਉਤਰਾਖੰਡ (2) ਅਤੇ ਚੰਡੀਗੜ੍ਹ (1) ਵਿੱਚ ਵੀ ਮਾਮਲੇ ਦਰਜ ਹੋਏ ਹਨ। 22 ਮਈ ਨੂੰ ਕੇਵਲ 257 ਮਾਮਲੇ ਸਨ, ਜੋ 26 ਮਈ ਤੱਕ ਵਧ ਕੇ 1,010 ਹੋ ਗਏ ਸਨ ਅਤੇ ਹੁਣ 3,395 ਤੱਕ ਪਹੁੰਚ ਗਏ ਹਨ, ਜੋ ਲਾਗ ਦੇ ਫੈਲਾਅ ਦੀ ਤੇਜ਼ੀ ਦਰਸਾਉਂਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.