ਤਾਜਾ ਖਬਰਾਂ
ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਬੌਪਾਰਾਏ ਬਾਜ ਸਿੰਘ ਵਿਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਜੋਬਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ, ਜੋ ਕਿ ਪਿੰਡ ਕਾਕੜ ਤਰੀਨ ਦਾ ਵਾਸੀ ਹੈ, ਗੁਰਦਿਆਲ ਸਿੰਘ ਵਾਸੀ ਪਿੰਡ ਬੋਪਾਰਾਏ ਬਾਜ ਸਿੰਘ ਦੇ ਘਰ ਆਉਣਾ ਜਾਣਾ ਸੀ। ਜਿਸ ਦੌਰਾਨ ਜੋਬਨਦੀਪ ਸਿੰਘ ਦੇ ਗੁਰਦਿਆਲ ਸਿੰਘ ਦੀ ਲੜਕੀ ਸੁਖਬੀਰ ਕੌਰ ਦੇ ਵਿਚਕਾਰ ਨਜਾਇਜ ਸੰਬੰਧ ਬਣ ਗਏ ਸਨ। ਜਦੋਂ ਇਸ ਗੱਲ ਦਾ ਪਤਾ ਗੁਰਦਿਆਲ ਸਿੰਘ ਨੂੰ ਲੱਗਾ, ਤਾਂ ਉਸਨੇ ਗੁੱਸੇ ਵਿੱਚ ਆ ਕੇ ਤੇਜਧਾਰ ਹਥਿਆਰੇ ਨਾਲ ਲੜਕੇ ਅਤੇ ਲੜਕੀ ਦੋਹਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.