ਤਾਜਾ ਖਬਰਾਂ
ਨਵੀਂ ਦਿੱਲੀ, 5 ਜੂਨ- ਵਿਸ਼ਵ ਵਾਤਾਵਰਣ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਸਥਿਤ ਆਪਣੇ ਨਿਵਾਸ ’ਤੇ ‘ਸਿੰਦੂਰ’ ਦਾ ਪੌਦਾ ਲਗਾਇਆ। ਇਹ ਪੌਦਾ ਉਨ੍ਹਾਂ ਨੂੰ ਹਾਲ ਹੀ ਵਿੱਚ ਗੁਜਰਾਤ ਦੌਰੇ ਦੌਰਾਨ 1971 ਦੀ ਜੰਗ ਵਿੱਚ ਬੇਮਿਸਾਲ ਬਹਾਦਰੀ ਅਤੇ ਹਿੰਮਤ ਦੀ ਮਿਸਾਲ ਕਾਇਮ ਕਰਨ ਵਾਲੀਆਂ ਕੱਛ ਦੀਆਂ ਮਾਵਾਂ-ਭੈਣਾਂ ਵਲੋਂ ਭੇਟ ਵਜੋਂ ਮਿਲਿਆ ਸੀ। ਮੋਦੀ ਨੇ ਕਿਹਾ ਕਿ ਇਹ ਪੌਦਾ ਨਾ ਸਿਰਫ਼ ਪ੍ਰਕਿਰਤੀ ਨਾਲ ਸਾਂਝ ਪਾਉਂਦਾ ਹੈ, ਸਗੋਂ ਇਹ ਦੇਸ਼ ਦੀਆਂ ਨਾਰੀਆਂ ਦੀ ਹਿੰਮਤ ਅਤੇ ਸੰਕਲਪ ਦਾ ਸ਼ਕਤੀਸ਼ਾਲੀ ਪ੍ਰਤੀਕ ਵੀ ਬਣੇਗਾ।
Get all latest content delivered to your email a few times a month.