ਤਾਜਾ ਖਬਰਾਂ
ਕੈਨੇਡਾ ਪੁਲਿਸ ਨੇ ਹਰਜੀਤ ਢੱਡਾ ਦੇ ਕਤਲ ਮਾਮਲੇ ਵਿੱਚ ਦੋ 21 ਸਾਲਾ ਭਾਰਤੀ ਮੂਲ ਦੇ ਨੌਜਵਾਨਾਂ ਅਮਨ ਅਤੇ ਦਿਗਵਿਜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਹੱਤਿਆ 14 ਮਈ ਨੂੰ ਮਿਸੀਸਾਗਾ, ਓਨਟਾਰੀਓ ਦੇ ਇੱਕ ਪਾਰਕਿੰਗ ਏਰੀਆ ਵਿੱਚ ਹੋਈ ਸੀ, ਜਿੱਥੇ ਢੱਡਾ ਨੂੰ ਕਈ ਵਾਰ ਗੋਲੀਆਂ ਮਾਰੀ ਗਈਆਂ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਦਾ ਸੰਬੰਧ ਡੈਲਟਾ, ਬ੍ਰਿਟਿਸ਼ ਕੋਲੰਬੀਆ ਨਾਲ ਹੈ।
ਮ੍ਰਿਤਕ ਹਰਜੀਤ ਢੱਡਾ, ਜੋ ਕਿ ਉੱਤਰਾਖੰਡ ਦਾ ਰਹਿਣ ਵਾਲਾ ਸੀ, ਬਰੈਂਪਟਨ, ਓਨਟਾਰੀਓ ਵਿੱਚ ਟਰੱਕਿੰਗ ਸੇਫਟੀ ਅਤੇ ਬੀਮਾ ਸਲਾਹਕਾਰ ਵਜੋਂ ਕੰਮ ਕਰ ਰਿਹਾ ਸੀ। ਕਤਲ ਤੋਂ ਪਹਿਲਾਂ ਉਹ ਪੁਲਿਸ ਨੂੰ ਜਬਰੀ ਵਸੂਲੀ ਦੇ ਧਮਕੀਆਂ ਬਾਰੇ ਸੂਚਿਤ ਕਰ ਚੁੱਕਾ ਸੀ। ਉਸ ਦੀ ਧੀ ਗੁਰਲਿਨ ਢੱਡਾ ਨੇ ਕੈਨੇਡਾ ਸਰਕਾਰ ਨੂੰ ਨਿਸ਼ਾਨਾ ਹਿੰਸਾ ਅਤੇ ਜਬਰੀ ਵਸੂਲੀ ਨੂੰ ਰੋਕਣ ਵਿੱਚ ਨਾਕਾਮ ਰਹਿਣ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਗੁਰਲਿਨ ਨੇ ਕਿਹਾ, "ਬੇਕਸੂਰ ਲੋਕਾਂ ਨੂੰ ਬੇਸਹਾਰਾ ਛੱਡ ਦਿੱਤਾ ਜਾ ਰਿਹਾ ਹੈ, ਜਦੋਂ ਕਿ ਧਮਕੀਆਂ ਵਧ ਰਹੀਆਂ ਹਨ। ਅਧਿਕਾਰੀ ਸਾਡੀ ਰੱਖਿਆ ਕਰਨ ਵਿੱਚ ਅਸਫਲ ਹੋ ਰਹੇ ਹਨ, ਸਾਡੇ ਕੋਲ ਹੁਣ ਕੀ ਵਿਕਲਪ ਬਚਦੇ ਹਨ?"
ਪੁਲਿਸ ਦੇ ਅਨੁਸਾਰ, ਹਰਜੀਤ ਢੱਡਾ ਨੂੰ ਟ੍ਰੈਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਨੇੜੇ ਪਾਰਕਿੰਗ ਲੋਟ ਵਿੱਚ ਕਈ ਵਾਰ ਗੋਲੀਆਂ ਮਾਰੀ ਗਈਆਂ, ਜਿਸ ਕਾਰਨ ਉਹ ਹਸਪਤਾਲ ਵਿੱਚ ਦਮ ਤੋੜ ਬੈਠਾ।
Get all latest content delivered to your email a few times a month.