IMG-LOGO
ਹੋਮ ਪੰਜਾਬ: ਪੰਜਾਬ 'ਚ ਵਧਣ ਲੱਗੀ ਗਰਮੀ; 24 ਘੰਟਿਆਂ 'ਚ 1.5 ਡਿਗਰੀ...

ਪੰਜਾਬ 'ਚ ਵਧਣ ਲੱਗੀ ਗਰਮੀ; 24 ਘੰਟਿਆਂ 'ਚ 1.5 ਡਿਗਰੀ ਸੈਲਸੀਅਸ ਵਧਿਆ ਤਾਪਮਾਨ, ਜਾਣੋ ਮੌਸਮ ਦਾ ਹਾਲ...

Admin User - Jun 06, 2025 01:08 PM
IMG

ਪੰਜਾਬ ਵਿਚ ਪਿਛਲੇ ਦਿਨੀਂ ਵੈਸਟਰਨ ਡਿਸਟਰਬੈਂਸ ਦਾ ਅਸਰ ਘਟਣ ਤੋਂ ਬਾਅਦ ਹੁਣ ਮੌਸਮ ਹੌਲੀ-ਹੌਲੀ ਗਰਮ ਹੋਣ ਲੱਗ ਪਿਆ ਹੈ। ਮੌਸਮ ਵਿਗਿਆਨ ਕੇਂਦਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਤਾਪਮਾਨ ‘ਚ ਔਸਤ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਵਾਧਾ ਦਰਜ ਹੋਇਆ, ਪਰ ਤਾਪਮਾਨ ਹੁਣ ਵੀ ਲੰਬੇ ਸਮੇਂ ਦੀ ਔਸਤ ਨਾਲੋਂ 3.3 ਡਿਗਰੀ ਘੱਟ ਬਣਿਆ ਹੋਇਆ ਹੈ।

ਸਮਰਾਲਾ ਸ਼ਹਿਰ 37.8 ਡਿਗਰੀ ਨਾਲ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ। ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਵਰਗੇ ਸ਼ਹਿਰਾਂ ਵਿਚ ਤਾਪਮਾਨ 36-37 ਡਿਗਰੀ ਦੇ ਆਸ-ਪਾਸ ਰਿਹਾ। ਰੋਪੜ ‘ਚ 35.3 ਡਿਗਰੀ ਅਤੇ ਗੁਰਦਾਸਪੁਰ ਤੇ ਮੋਗਾ ‘ਚ 36 ਡਿਗਰੀ ਦੇ ਨੇੜੇ ਤਾਪਮਾਨ ਦਰਜ ਹੋਇਆ।

ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਰਿਪੋਰਟ ਮੁਤਾਬਕ ਆਉਣ ਵਾਲੇ 5 ਦਿਨਾਂ ਵਿਚ ਸੂਬੇ ਵਿਚ ਕਿਸੇ ਵੀ ਕਿਸਮ ਦੇ ਮੌਸਮੀ ਖ਼ਤਰੇ ਜਾਂ ਅਲਰਟ ਦੀ ਕੋਈ ਸੰਭਾਵਨਾ ਨਹੀਂ ਹੈ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਨੂੰ “ਨੋ ਵਾਰਨਿੰਗ” ਜ਼ੋਨ ‘ਚ ਰੱਖਿਆ ਗਿਆ ਹੈ।

ਮੌਸਮ ਵਿਗਿਆਨੀਆਂ ਦੀ ਰਾਏ ਅਨੁਸਾਰ, ਭਾਵੇਂ ਤਾਪਮਾਨ ਹੌਲੀ-ਹੌਲੀ ਵਧ ਰਿਹਾ ਹੈ, ਪਰ ਮੌਸਮ ਹਾਲੇ ਵੀ ਮਾਨਸੂਨ ਤੋਂ ਪਹਿਲਾਂ ਦੀ ਹਲਕੀ ਠੰਡੀਅਤ ਵਾਲੀ ਹਾਲਤ ‘ਚ ਹੈ। ਜੇਕਰ ਇਹੀ ਹਾਲਤ ਜਾਰੀ ਰਹੀ ਤਾਂ ਮਾਨਸੂਨ ਆਪਣੀ ਆਮ ਆਮਦ ਤੋਂ ਪਹਿਲਾਂ ਵੀ ਪਹੁੰਚ ਸਕਦਾ ਹੈ, ਜਿਸ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.