ਤਾਜਾ ਖਬਰਾਂ
ਲੁਧਿਆਣਾ, 6 ਜੂਨ– ਲੁਧਿਆਣਾ ਪੱਛਮੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਪੰਜਾਬ ਸਰਕਾਰ ਨੂੰ ਗੰਭੀਰ ਦੋਸ਼ ਲਗਾਏ। ਆਸ਼ੂ ਨੇ ਦਾਅਵਾ ਕੀਤਾ ਕਿ ਸਰਕਾਰ ਆਪਣੀ ਹਾਰ ਦੇ ਡਰ ਕਾਰਨ ਘਬਰਾਈ ਹੋਈ ਹੈ, ਹਾਰ ਦੇ ਡਰ ਨਾਲ ਆਪਣੇ ਅਣਉਚਿਤ ਕਾਰਵਾਈਆਂ ਕਰ ਰਹੀ ਹੈ। ਜਦੋਂ ਉਹ ਮਹਿਸੂਸ ਕਰਦੀ ਹੈ ਕਿ ਮਾਮਲਾ ਉਨ੍ਹਾਂ ਵਿਰੁੱਧ ਜਾ ਰਿਹਾ ਹੈ, ਤਾਂ ਪਹਿਲਾਂ ਸੰਮਨ ਭੇਜ ਕੇ ਦਬਾਅ ਬਣਾਉਂਦੀ ਹੈ ਅਤੇ ਫਿਰ ਵਿਜੀਲੈਂਸ ਦੇ ਐਸ.ਐਸ.ਪੀ. ਨੂੰ ਬਿਨਾਂ ਕਿਸੇ ਵਾਜਬ ਕਾਰਨ ਸਸਪੈਂਡ ਕਰ ਦਿੱਤਾ ਜਾਂਦਾ ਹੈ। ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਲੋਕ ਇਸ ਸਰਕਾਰੀ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ।
Get all latest content delivered to your email a few times a month.