ਤਾਜਾ ਖਬਰਾਂ
ਅੰਮ੍ਰਿਤਸਰ, 7 ਜੂਨ- ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ), ਬਾਰਡਰ ਰੇਂਜ, ਅੰਮ੍ਰਿਤਸਰ ਵੱਲੋਂ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ 'ਤੇ ਵੱਡੀ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ-ਰਾਜਨ ਉਰਫ ਰਾਜਾ, ਪਰਮਜੀਤ ਸਿੰਘ ਉਰਫ ਪੰਮਾ ਅਤੇ ਦਿਨੇਸ਼ ਉਰਫ ਨੀਸ਼ੂ ਨੂੰ 6 ਆਧੁਨਿਕ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਹਥਿਆਰ ਸਰਹੱਦ ਪਾਰ ਤੋਂ ਤਸਕਰੀ ਰਾਹੀਂ ਲਿਆਂਦੇ ਗਏ ਸਨ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਤਸਕਰੀ ਰੈਕੇਟ ਕਿੰਗਪਿਨ ਜੁਗਰਾਜ ਸਿੰਘ ਵੱਲੋਂ ਗੋਇੰਦਵਾਲ ਜੇਲ੍ਹ 'ਚੋਂ ਆਪਣੇ ਵਕੀਲ ਦੇ ਮੁਨਸ਼ੀ ਰਾਹੀਂ ਚਲਾਇਆ ਜਾ ਰਿਹਾ ਸੀ। ਗ੍ਰਿਫਤਾਰ ਕੀਤੇ ਦੋਸ਼ੀਆਂ ਕੋਲੋਂ ਜਪਤ ਕੀਤੇ ਗਏ ਹਥਿਆਰਾਂ ਵਿੱਚ ਦੋ ਗਲੋਕ 19X ਪਿਸਟਲ (ਆਸਟ੍ਰੀਆ), ਦੋ ਕੈਲ .30 ਬੋਰ ਬਰੇਟਾ (ਇਟਲੀ-ਅਮਰੀਕਾ), ਇੱਕ ਸਟਾਰ ਮਾਰਕ .30 ਬੋਰ ਪਿਸਟਲ ਅਤੇ ਇੱਕ ਬਰੇਟਾ ਗਾਰਡੋਨ VT (APX) ਸ਼ਾਮਲ ਹਨ। ਐਫਆਈਆਰ ਐਸਏਐਸ ਨਗਰ ਦੇ ਪੀਐਸ ਏਐਨਟੀਐਫ ਵਿਖੇ ਦਰਜ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਨੈੱਟਵਰਕ ਦੀ ਪੂਰੀ ਜਾਂਚ ਜਾਰੀ ਹੈ।
Get all latest content delivered to your email a few times a month.