ਤਾਜਾ ਖਬਰਾਂ
ਅੰਮ੍ਰਿਤਸਰ - ਅੱਜ ਬਾਅਦ ਦੁਪਹਿਰ ਥਾਣਾ ਮਹਿਤਾ ਚੌਂਕ ਦੇ ਐਸਐਚ ਓ ਸ੍ਰ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਇੱਕ ਕਥਿਤ ਦੋਸ਼ੀ ਆਕਾਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿਤਾ ਚੌਂਕ ਜਿਸ ਨੂੰ ਕਿ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਸੀ , ਪੁਲਿਸ ਵੱਲੋਂ ਨੂੰ ਨਾਲ ਲੈ ਕੇ ਪਿੰਡ ਅਰਜਨ ਮਾਂਗਾ ਦੇ ਕੋਲ ਵਗਦੀ ਨਹਿਰ ਦੀ ਪਟੜੀ ਦੇ ਕੋਲੋਂ ਹਥਿਆਰ ਬਰਾਮਦ ਕਰਨ ਵਾਸਤੇ ਗਏ ਤਾਂ ਕਥਿਤ ਤੌਰ ਤੇ ਅਕਾਸ਼ ਦੀਪ ਸਿੰਘ ਜਿਸਨੇ ਆਪਣਾ ਪਿਸਤੋਲ ਝਾੜੀਆਂ ਵਿੱਚ ਲੁਕਾ ਕੇ ਰੱਖਿਆ ਸੀ, ਪਿਸਤੋਲ ਦੀ ਬਰਾਮਦਗੀ ਸਮੇਂ ਉਸ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ। ਆਪਣੇ ਬਚਾਓ ਵਾਸਤੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਵਿੱਚੋਂ ਇੱਕ ਗੋਲੀ ਆਕਾਸ਼ਦੀਪ ਸਿੰਘ ਦੀ ਲੱਤ ਵਿੱਚ ਲੱਗੀ।ਜਖਮੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੀਐਸਪੀ ਦਿਹਾਤੀ ਰਵਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਥੇ ਮਹਿਤਾ ਚੌਂਕ ਦੇ ਵਿੱਚ ਇੱਕ ਪੰਕਜ ਸਵੀਟ ਦੇ ਉੱਤੇ ਚੌਥੇ ਮਹੀਨੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਇਹਦੇ ਵਿੱਚ ਬਿੱਲਾ ਅਰਜਨ ਮਾਂਗੇ ਦਾ ਤੇ ਡੋਨੀ ਜਿਹੜਾ ਸਠਿਆਲੇ ਦਾ ਇਹਨਾਂ ਦਾ ਜਿਹੜਾ ਗੈਂਗ ਹੈ ਫਰੋਤੀਆਂ ਮੰਗਦਾ ਇਹਨਾਂ ਤੋਂ ਆਕਾਸ਼ਦੀਪ ਜਿਹੜਾ ਇਹਨਾਂ ਦਾ ਮੇਨ ਮੋਹਰਾ ਹੈ ਉਹ ਇਹਨਾਂ ਨੂੰ ਸਾਰਿਆਂ ਨੂੰ ਅਪਰੇਟ ਕਰਦਾ ਉਹ ਇੱਥੇ ਰੈਕੀ ਕਰਦਾ ਰੈਕੀ ਕਰਕੇ ਸਾਰਾ ਦੱਸਦਾ ਵੀ ਕਿਹੜੇ ਬੰਦੇ ਨੂੰ ਤੁਸੀਂ ਕਾਲ ਕਰੋ ਕਿੱਥੋਂ ਤੁਹਾਨੂੰ ਫਿਰੋਤੀ ਮਿਲਣੀ ਹੈ। ਇਹ ਜਿਹੜੀ ਪੰਕਜ ਸਵੀਟ ਵਾਲੀ ਵੀ ਹੈ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਇਹ ਆਕਾਸ਼ਦੀਪ ਨੇ ਤਿੰਨ ਬੰਦੇ ਹਾਇਰ ਕਰਕੇ ਉਹ ਡੋਨੀਵਾਲ ਦੇ ਤੇ ਬਿੱਲੇ ਦੇ ਕਹਿਨ ਦੇ ਉੱਤੇ ਇੱਥੇ ਫਾਇਰਿੰਗ ਕਰਵਾਈ ਸੀ।ਇੱਕ ਇਹਨਾਂ ਨੇ ਜੰਡਿਆਲੇ ਦੇ ਵਿੱਚ ਸਤਿਗੁਰ ਕਲੈਕਸ਼ਨ ਦੁਕਾਨ ਉੱਥੇ ਵੀ ਇਹਨਾਂ ਦੇ ਕਹਿਨ ਦੇ ਉੱਤੇ ਇਹਨਾਂ ਨੇ ਫਾਇਰਿੰਗ ਕਰਵਾਈ ਸੀ ਤੇ ਉਹਦੀ ਵੀ ਰੈਕੀ ਜਿਹੜੀ ਇੱਕ ਦਿਨ ਪਹਿਲਾਂ ਇਹ ਆਕਾਸ਼ਦੀਪ ਕਰਕੇ ਆਇਆ ਸੀ ਉਸ ਤੋਂ ਬਾਅਦ ਤਿੰਨ ਬੰਦੇ ਹੋਰ ਇੱਕ ਬਿੱਲਾ ਮਹਨਿਆ ਦੇ ਨਾਲ ਇਹਨਾਂ ਦੇ ਨਾਲ ਦੋ ਬੰਦੇ ਹੋਰ ਸੀ ਉਹ ਅਸੀਂ ਸਾਰੇ ਟਰੇਸ ਕਰਕੇ ਅਰੈਸਟ ਕਰ ਲਏ ਹਨ। ਉਹਨੇ ਇਹ ਵੀ ਘੁਮਣ ਦੇ ਵਿੱਚ ਵੀ ਇਹਨਾਂ ਨੇ ਦੋ ਆਪਣੇ ਵਾਰਦਾਤਾਂ ਕੀਤੀਆਂ ਸੀ ਜਿਹਦੇ ਵਿੱਚ ਬਟਾਲਾ ਪੁਲਿਸ ਵੱਲੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੇ ਹੁਣ ਜੇਲ ਭੇਜ ਦਿੱਤਾ ਸੀ ਉਹਨਾਂ ਨੂੰ ਗੁਰਦਾਸਪੁਰ ਜੇਲ੍ ਤੋਂ ਅਸੀਂ ਪ੍ਰੋਟੈਕਸ਼ਨ ਵਰੰਟ ਤੇ ਲਿਆਂਦੇ ਹੈ ਕੱਲ ਦੇ ਅੱਜ ਇਹਨੇ ਪੁੱਛਕਿਛ ਦੇ ਦੱਸਿਆ ਸੀ ਵੀ ਜਿਹੜਾ ਗਲੋਗ ਪਿਸਟਲ ਇੱਕ ਇਹਦੇ ਕੋਲ ਹੈ ਉਹ ਇਹਨੇ ਇੱਥੇ ਆ ਮੌਕੇ ਤੇ ਜਿਹੜਾ ਤੁਸੀਂ ਦੇਖਿਆ ਇੱਥੇ ਇਹਨਾਂ ਦਾ ਪਿਆ ਸੀ ਉਹ ਅੱਜ ਸਾਡੇ ਐਸਐਚ ਓ ਮਹਿਤਾ ਆਪਣੇ ਸਬ ਇੰਸਪੈਕਟਰ ਗੁਰਪਾਲ ਸਿੰਘ ਦੀ ਟੀਮ ਉਹ ਰਿਕਵਰ ਕਰਨ ਆਈ ਸੀ ਲੇਕਿਨ ਇਹਨੇ ਜਦੋਂ ਪਹਿਲਾਂ ਹੀ ਉਹ ਗਲੋਗ ਪਿਸਟਲ ਜਿਹੜਾ ਲੋਡਡ ਸੀ ਉਹ ਜਦੋਂ ਇਹਨਾਂ ਪੱਟ ਕੇ ਤਾਂ ਸਿੱਧਾ ਨਾਲ ਲੱਗਦਾ ਮੁੰਡੇ ਨੂੰ ਧੱਕਾ ਮਾਰਿਆ ਉਹਨੂੰ ਸੁੱਟ ਲਿਆ ਥੱਲੇ ਜਿਹੜਾ ਹੱਥਕੜੀ ਵਾਲਾ ਸੀ ਤੇ ਐਸਐਚ ਓ ਸਾਹਿਬ ਅਗਲੇ ਪਾਸੇ ਸੀ ਉਥੋਂ ਇਹਨੇ ਕੱਢ ਤੇ ਸਾਰੀ ਉਹ ਮੁੰਡੇ ਤੇ ਫਾਇਰ ਕੀਤਾ। ਉਹ ਟਿਕਣ ਕਰਕੇ ਉਹਦਾ ਬਚਾਅ ਹੋ ਗਿਆ ਉਹ ਫਾਇਰ ਜਿਹੜਾ ਸਾਡੀ ਗੱਡੀ ਖੜੀ ਹੈ ਇੱਥੇ ਆਪਣੇ ਐਸ ਐਚ ਓ ਸਾਹਿਬ ਦੀ ਇਹਦੀ ਬਾਰੀ ਦੇ ਵਿੱਚ ਲੱਗਾ ਉਹ ਤੋਂ ਬਾਅਦ ਫਿਰ ਇਹਨੂੰ ਇਹ ਵੀ ਇਹਨਾਂ ਨੇ ਆਪਣੇ ਬਚਾਅ ਲਈ ਜਦੋਂ ਕੀਤੀਆਂ ਤਾਂ ਫਿਰ ਦੋ ਫਾਇਰ ਉਹਦੇ ਵੀ ਲੱਗੇ ਹਨ ਲੱਤਾਂ ਦੇ ਵਿੱਚ ਮੁਲਾਜ਼ਮਾਂ ਦਾ ਬਚਾ ਰਿਹਾ ਗਿਆ ਉਹ ਉਹਦੇ ਥੱਲੇ ਰਗੜਨ ਲੱਗੀ ਹੈ ਇੱਕ ਮੁੰਡੇ ਦੇ ਜਿਹੜੇ ਨੇ ਇਹਨੂੰ ਫੜਿਆ ਸੀ ਇਹਦੇ ਤੇ ਦੋ ਪਰਚੇ ਉੱਥੇ ਹੈ ਘਮਾਣ ਥਾਣੇ ਦੇ ਵਿੱਚ ਇੱਕ ਸਾਡੇ ਜੰਡਿਆਲਾ ਥਾਣੇ ਦੇ ਵਿੱਚ ਹੈ ਤੇ ਇੱਕ ਇਹਨਾਂ ਦਾ ਇੱਥੇ ਹੀ ਮਹਿਤੇ ਦੇ ਵਿੱਚ ਤੇ ਅੱਜ ਹੁਣ ਇੱਕ 307 ਦੇ ਵਿੱਚ ਅਸੀਂ ਹੋਰ ਪਰਚਾ ਰਜਿਸਟਰਡ ਕਰਾਂਗੇ ਟੋਟਲ ਇਥੇ 5 ਮਾਮਲੇ ਦਰਜ ਹਨ ਇਹ ਜਿਹੜੇ ਇਹ ਦੋ ਤਿੰਨ ਬੰਦੇ ਹਣ ਜਿਹੜੇ ਬਾਹਰ ਚਲੇ ਗਏ ਹਨ ਪੁਰਤਗਾਲ ਦਾ ਪਤਾ ਲੱਗਦਾ ਸਪੇਨ ਪੁਰਤਗਾਲ ਦੇ ਵਿੱਚ ਰਹਿ ਰਹੇ ਆ ਇਹ ਉਥੋਂ ਇਹ ਜਿਹੜੇ ਮੇਨ ਬੰਦੇ ਇਹਨਾਂ ਦੇ ਪਹਿਲੇ ਯਾਰ ਦੋਸਤ ਆ ਇਹ ਪਿੱਛੇ ਰਹਿ ਕੇ ਕੰਮ ਕਰਦੇ ਆ ਅੱਗੇ ਜਿਹੜੇ ਛੋਟੀ ਉਮਰ ਦੇ ਨੌਜਵਾਨ ਜਿਨਾਂ ਦੀ ਉਮਰ 20 22 ਸਾਲ ਦੇ ਕਰੀਬ ਹੁੰਦੀ ਹੈ ਉਹਨਾਂ ਨੂੰ ਪੰਜ ਸੱਤ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਇਹ ਸਾਰਾ ਕੰਮ ਕਰਵਾਉਂਦੇ ਹਨ ਉਹਨਾਂ ਕੋਲੋਂ ਫਾਇਰ ਵੀ ਕਰਵਾਉਂਦੇ ਹਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਰਹੇ ਤੇ ਇਹ ਫਰੋਤੀਆਂ ਦੇ ਪੈਸੇ ਇਕੱਠੇ ਕਰਦੇ ਰਹਿਣ ਪੁਲਿਹੈ ਅਧਿਕਾਰੀ ਨੇ ਦੱਸਿਆ ਕਿ ਡੋਨੀ ਬੱਲ ਸਠਿਆਲੇ ਦਾ ਅਤੇ ਅਰਜਨ ਮਾਂਗਾ ਦੇ ਕਿ ਬਿੱਲਾ ਹੈ ਤੂਹਾਡੇ ਹੀ ਇਲਾਕੇ ਦੇ ਹੀ ਇੱਕ ਮਨੂੰ ਘੰਸ਼ਮਪੁਰੀਆ ਹੈ ਜੋ ਕਿ ਗੋਪੀ ਘਨਸ਼ਾਮ ਪੂਰਿਆ ਦਾ ਭਰਾ ਹੈ। ਉਨ੍ਹਾ ਕਿਹਾ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਕਿਸੇ ਨੂੰ ਵੀ ਕੋਈ ਵੀ ਫਰੋਤੀ ਦੇ ਪੈਸੇ ਦੇਣ ਦੀ ਜਰੂਰਤ ਨਹੀਂ ਤੁਸੀਂ ਪੁਲਿਸ ਦੇ ਨਾਲ ਸੰਪਰਕ ਕਰੋ ਤੇ ਪੁਲਿਸ ਦਾ ਸਾਥ ਦਵੋ ਤਾਂ ਜੋ ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ। ਸਾਡੇ ਇਹਨਾਂ ਨੇ ਫਿਰ ਇੱਕ ਸਰਲੀਏ ਵਾਲਿਆਂ ਦੀ ਦੁਕਾਨ ਹ ਜੰਡਿਆਲੇ ਉੱਥੇ ਵੀ ਇਹਨਾਂ ਨੇ ਫਾਇਰਿੰਗ ਕਰਵਾਈ ਆ ਉਹਦੇ ਵਿੱਚ ਵੀ ਅਸੀਂ ਪੂਰਾ ਟ੍ਰੇਸ ਕਰ ਲਿਆ ਇੱਕ ਬੰਦਾ ਅਸੀਂ ਫੜ ਲਿਆ ਉਹ ਸਾਡੇ ਕੋਲ ਰਿਮਾਂਡ ਤੇ ਆ ਬਾਕੀ ਵੀ ਜਿਹੜੇ ਉਹਦੇ ਨਾਲ ਦੇ ਬੰਦੇ ਟਰੇਸ ਕਰ ਲਏ ਅਸੀਂ ਕਿਸੇ ਬੰਦੇ ਨੂੰ ਅਸੀਂ ਸਵੇਰ ਨਹੀਂ ਕਰਾਂਗੇ ਮੇਰੀ ਇਹੀ ਸਾਰਿਆਂ ਨੂੰ ਅਪੀਲ ਆ ਲੋਕਾਂ ਨੂੰ ਜਾਂ ਪਬਲਿਕ ਨੂੰ ਇਹ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਥੋੜਾ ਕੰਟਰੋਲ ਚ ਰੱਖੋ ਜਿਹੜੇ ਅਵਾਰਾਗਰਦੀ ਕਰਦੇ ਹਨ ਜਾਂ ਇਦਾਂ ਜਾ ਕੇ ਮੋਟਰਸਾਈਕਲਾਂ ਤੇ ਗਲਤ ਕੰਮ ਕਰਦੇ ਹਨ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਦੇ ਖਿਲਾਫ ਵੀ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।
Get all latest content delivered to your email a few times a month.