IMG-LOGO
ਹੋਮ ਪੰਜਾਬ: ਅਮਰੀਕਾ 'ਚ ਹਮਲਾਵਰਾਂ ਨੇ 2 ਸੰਸਦ ਮੈਂਬਰਾਂ ਦੇ ਘਰ 'ਚ...

ਅਮਰੀਕਾ 'ਚ ਹਮਲਾਵਰਾਂ ਨੇ 2 ਸੰਸਦ ਮੈਂਬਰਾਂ ਦੇ ਘਰ 'ਚ ਵੜ੍ਹ ਕੇ ਕੀਤੀ ਗੋਲੀਬਾਰੀ, ਹੋਈ ਮੌਤ

Admin User - Jun 14, 2025 09:21 PM
IMG

ਮਿਨੀਸੋਟਾ ਦੇ ਦੋ ਡੈਮੋਕ੍ਰੇਟਿਕ ਕਾਨੂੰਨਸਾਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਗੋਲੀ ਮਾਰ ਦਿੱਤੀ ਗਈ। ਪਹਿਲੀ ਘਟਨਾ ਵਿੱਚ, ਡੈਮੋਕ੍ਰੇਟਿਕ ਸਟੇਟ ਪ੍ਰਤੀਨਿਧੀ ਮੇਲਿਸਾ ਹੌਰਟਮੈਨ ਅਤੇ ਉਨ੍ਹਾਂ ਦੇ ਪਤੀ ਮਾਰਕ ਦੀ ਮੌਤ ਹੋ ਗਈ ਹੈ।


ਦੂਜੀ ਘਟਨਾ ਵਿੱਚ, ਡੈਮੋਕ੍ਰੇਟਿਕ ਸਟੇਟ ਸੈਨੇਟਰ ਜੌਨ ਹਾਫਮੈਨ ਅਤੇ ਉਨ੍ਹਾਂ ਦੀ ਪਤਨੀ ਯਵੇਟ ਨੂੰ ਕਈ ਵਾਰ ਗੋਲੀਆਂ ਮਾਰੀਆਂ ਗਈਆਂ। ਦੋਵੇਂ ਗੰਭੀਰ ਜ਼ਖਮੀ ਹਨ। ਦੋਵਾਂ ਦੀ ਸਰਜਰੀ ਹੋਈ ਹੈ ਅਤੇ ਡਾਕਟਰਾਂ ਨੂੰ ਉਮੀਦ ਹੈ ਕਿ ਉਹ ਬਚ ਜਾਣਗੇ।


ਇਹ ਜਾਣਕਾਰੀ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਮਲਾ ਰਾਜਨੀਤਿਕ ਕਾਰਨਾਂ ਕਰਕੇ ਕੀਤਾ ਗਿਆ ਜਾਪਦਾ ਹੈ।ਵਾਲਜ਼ ਨੇ ਕਿਹਾ ਕਿ ਪੁਲਿਸ ਨੂੰ ਮਿਨੀਆਪੋਲਿਸ ਦੇ ਦੋ ਮੁਹੱਲਿਆਂ - ਚੈਂਪਲਿਨ ਅਤੇ ਬਰੁਕਲਿਨ ਪਾਰਕ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ ਹਨ। ਅਸੀਂ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.