IMG-LOGO
ਹੋਮ ਪੰਜਾਬ: ਬਠਿੰਡਾ: ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਚਲਾਈਆਂ ਗੋਲੀਆਂ...

ਬਠਿੰਡਾ: ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਚਲਾਈਆਂ ਗੋਲੀਆਂ...

Admin User - Jun 16, 2025 01:24 PM
IMG

ਬਠਿੰਡਾ, 16 ਜੂਨ- ਬਠਿੰਡਾ ਤੋਂ ਆ ਰਹੀ ਇੱਕ ਦਹਿਲਾ ਦੇਣ ਵਾਲੀ ਘਟਨਾ ਵਿੱਚ, ਥਰਮਲ ਕਲੋਨੀ ਦੇ ਗੇਟ ਨੰਬਰ ਦੋ ਦੇ ਨੇੜਲੇ ਇਕ ਚਾਹ ਦੇ ਖੋਖੇ ਉੱਤੇ ਅੱਜ ਸਵੇਰੇ ਗੋਲੀ ਚਲਣ ਦੀ ਵਾਰਦਾਤ ਵਾਪਰੀ। ਨਵੀਨ ਨਾਮ ਦਾ ਨੌਜਵਾਨ, ਜੋ ਚਾਹ ਪੀ ਕੇ ਖੋਖੇ ਤੋਂ ਤੁਰ ਰਿਹਾ ਸੀ, ਨੂੰ ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਮਾਰ ਦਿੱਤੀਆਂ।

ਇਸ ਹਮਲੇ ਦੌਰਾਨ ਨਵੀਨ ਨੂੰ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ਉੱਤੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ’ਤੇ ਪੁਲਿਸ ਦੀ ਟੀਮ ਮੌਕੇ ਉੱਤੇ ਪਹੁੰਚੀ ਤੇ ਜ਼ਖ਼ਮੀ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਫਿਲਹਾਲ, ਪੁਲਿਸ ਵੱਲੋਂ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਨਜ਼ਦੀਕੀ ਸੀਸੀਟਿਵੀ ਫੁਟੇਜ ਵੀ ਚੈੱਕ ਕਰੇ ਜਾ ਰਹੇ ਹਨ। ਹਾਲਾਤ ਨੂੰ ਵੇਖਦਿਆਂ ਇਹ ਕੋਈ ਰਣਜਸ਼ੀ ਹਮਲਾ ਲੱਗ ਰਿਹਾ ਹੈ, ਪਰ ਪੁਸ਼ਟੀ ਜਾਂਚ ਮਗਰੋਂ ਹੀ ਹੋ ਸਕੇਗੀ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.