ਤਾਜਾ ਖਬਰਾਂ
ਚੰਡੀਗੜ੍ਹ, 19 ਮਈ- ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ ਵਿੱਚ ਚੋਣ ਜ਼ਾਬਤੇ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਲੁਧਿਆਣਾ ਪੁਲਿਸ ਨੇ ਰਾਸ਼ਨ ਨਾਲ ਭਰੇ ਇੱਕ ਕੈਂਟਰ ਡਰਾਇਵਰ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ ਕੈਂਟਰ ਨੂੰ ਜ਼ਬਤ ਕਰ ਲਿਆ ਹੈ। ਦੋਸ਼ ਹਨ ਕਿ ਇਹ ਰਾਸ਼ਨ ਇੱਕ ਪਾਰਟੀ ਲਈ ਵੋਟਾਂ ਪਾਉਣ ਦੇ ਲਾਲਚ ਨਾਲ ਵੰਡਣਾ ਸੀ।
ਜ਼ਿਕਰਯੋਗ ਹੈ ਕਿ 18 ਜੂਨ ਨੂੰ ਲੁਧਿਆਣਾ ਦੇ ਸ਼ਾਮ ਨਗਰ ਮੇਨ ਬਜ਼ਾਰ ਵਿੱਚ ਲੋਕਾਂ ਵੱਲੋਂ ਇੱਕ ਕੈਂਟਰ ਪੀਬੀ 10 ਐੱਚਟੀ 6152 ਰੋਕਿਆ ਹੋਇਆ ਸੀ, ਜਿਸ ਵਿੱਚ ਰਾਸ਼ਨ ਦੇ ਕਾਫ਼ੀ ਥੈਲੇ ਮੌਜੂਦ ਸਨ। ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਕੈਂਟਰ ਵਿੱਚ ਪਿਆ ਰਾਸ਼ਨ ਕੈਂਟਰ ਡਰਾਇਵਰ ਅਮਰਜੀਤ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਰਤਨਹੇੜੀ, ਖੰਨਾ ਵੱਲੋਂ ਲੋਕਾਂ ਨੂੰ ਕਿਸੇ ਇੱਕ ਪਾਰਟੀ ਨੂੰ ਵੋਟਾਂ ਪਾਉਣ ਲਈ ਭਰਮਾਉਣ ਵਾਸਤੇ ਵੰਡਿਆ ਜਾ ਰਿਹਾ ਹੈ।
ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਪੜਤਾਲ ਕਰਨ ਮਗਰੋਂ ਕੈਂਟਰ ਡਰਾਇਵਰ ਖਿਲਾਫ਼ ਵੋਟਰਾਂ ਨੂੰ ਲਾਲਚ ਦੇਣ ਦੇ ਇਲਜ਼ਾਮ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 173 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੇ ਕੈਂਟਰ ਨੂੰ ਰਾਸ਼ਨ ਸਮੇਤ ਜ਼ਬਤ ਕਰ ਦਿੱਤਾ ਹੈ।
Get all latest content delivered to your email a few times a month.