ਤਾਜਾ ਖਬਰਾਂ
ਚੇਨਈ, 20 ਜੂਨ – ਮਦੁਰਾਈ ਵੱਲ ਰਵਾਨਾ ਹੋ ਰਹੀ ਇੰਡੀਗੋ ਏਅਰਲਾਈਨ ਦੀ ਇੱਕ ਉਡਾਣ ਵਿਚ ਅਚਾਨਕ ਤਕਨੀਕੀ ਖਰਾਬੀ ਆਉਣ ਕਾਰਨ ਜਹਾਜ਼ ਨੂੰ ਐਮਰਜੈਂਸੀ ਤੌਰ 'ਤੇ ਚੇਨਈ ਹਵਾਈ ਅੱਡੇ 'ਤੇ ਵਾਪਸ ਉਤਾਰਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ, ਜਹਾਜ਼ ਨੇ ਜਦੋਂ ਲਗਭਗ ਅੱਧਾ ਘੰਟਾ ਉਡਾਣ ਭਰ ਲਈ, ਤਦ ਪਾਇਲਟ ਨੇ ਤਕਨੀਕੀ ਗੜਬੜ ਮਹਿਸੂਸ ਕੀਤੀ ਅਤੇ ਤੁਰੰਤ ਕੰਟਰੋਲ ਰੂਮ ਨਾਲ ਸੰਪਰਕ ਕਰਕੇ ਵਾਪਸੀ ਦੀ ਇਜਾਜ਼ਤ ਲੈ ਲਈ।
ਇਸ ਜਹਾਜ਼ ਵਿੱਚ ਕੁੱਲ 68 ਯਾਤਰੀ ਸਵਾਰ ਸਨ ਜੋ ਸਾਰੇ ਸੁਰੱਖਿਅਤ ਢੰਗ ਨਾਲ ਹਵਾਈ ਅੱਡੇ ਉਤੇ ਉਤਾਰ ਲਏ ਗਏ। ਹਾਲਾਂਕਿ ਘਟਨਾ ਤੋਂ ਬਾਅਦ ਇੰਡੀਗੋ ਵਲੋਂ ਕੋਈ ਅਧਿਕਾਰਿਕ ਬਿਆਨ ਜਾਂ ਸਫਾਈ ਨਹੀਂ ਦਿੱਤੀ ਗਈ। ਯਾਤਰੀਆਂ ਲਈ ਅਗਲੇ ਕਦਮ ਵਜੋਂ ਕਿਹੜੇ ਵਿਕਲਪ ਜਾਰੀ ਕੀਤੇ ਜਾਣਗੇ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ।
Get all latest content delivered to your email a few times a month.