IMG-LOGO
ਹੋਮ ਪੰਜਾਬ: ਪੰਜਾਬ 'ਚ ਵਾਪਰਿਆ ਵੱਡਾ ਟਰੇਨ ਹਾਦਸਾ,ਔਰਤ ਦੀ ਕੱਟੀ ਗਈ ਲੱਤ...

ਪੰਜਾਬ 'ਚ ਵਾਪਰਿਆ ਵੱਡਾ ਟਰੇਨ ਹਾਦਸਾ,ਔਰਤ ਦੀ ਕੱਟੀ ਗਈ ਲੱਤ...

Admin User - Jun 20, 2025 03:00 PM
IMG

ਪਟਿਆਲਾ, 20 ਜੂਨ 2025 – ਅੰਮ੍ਰਿਤਸਰ ਦਰਸ਼ਨ ਲਈ ਨਿਕਲਿਆ ਪਰਿਵਾਰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਮੱਧ ਪ੍ਰਦੇਸ਼ ਦੀ ਇੱਕ 28 ਸਾਲਾ ਔਰਤ ਪਟਿਆਲਾ ਰੇਲਵੇ ਸਟੇਸ਼ਨ 'ਤੇ ਟਰੇਨ ਹੇਠਾਂ ਆ ਗਈ। ਔਰਤ ਟਰੇਨ ਤੋਂ ਥੋੜ੍ਹਾ ਸਮਾਨ ਲੈਣ ਲਈ ਉਤਰੀ ਸੀ, ਪਰ ਜਿਵੇਂ ਹੀ ਟਰੇਨ ਚਲਣੀ ਸ਼ੁਰੂ ਹੋਈ, ਉਸਨੇ ਚੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਪੈਰ ਫਿਸਲਣ ਕਰਕੇ ਹੇਠਾਂ ਡਿੱਗ ਗਈ। ਹਾਦਸੇ ਦੌਰਾਨ ਉਸ ਦੀ ਸੱਜੀ ਲੱਤ ਕੱਟ ਗਈ ਤੇ ਖੱਬੇ ਪੈਰ ਅਤੇ ਹੱਥ ਦੀਆਂ ਕੁਝ ਉਂਗਲਾਂ ਵੀ ਜ਼ਖ਼ਮੀ ਹੋ ਗਈਆਂ। ਫ਼ੌਰਨ ਹੀ ਔਰਤ ਨੂੰ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹਦਾ ਪਰਿਵਾਰ ਦਤੀਆਂ ਤੋਂ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾ ਰਿਹਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.