IMG-LOGO
ਹੋਮ ਪੰਜਾਬ: ਗੱਤਕਾ ਮੁਕਾਬਲੇ ‘ਚ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ...

ਗੱਤਕਾ ਮੁਕਾਬਲੇ ‘ਚ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ...

Admin User - Jun 20, 2025 03:04 PM
IMG

ਚੰਡੀਗੜ੍ਹ, 20 ਜੂਨ– ਅਕਾਲ ਅਕੈਡਮੀ ਕਮਾਲਪੁਰ ਦੇ ਵਿਦਿਆਰਥੀਆਂ ਨੇ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਕਾਬਲ-ਏ-ਤਾਰੀਫ਼ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਪੰਜਾਬ ਦਾ ਨਾਮ ਚਮਕਾਇਆ। ਇਹ ਚੈਂਪੀਅਨਸ਼ਿਪ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਤਿੰਨ ਦਿਨਾਂ ਲਈ ਕਰਵਾਈ ਗਈ, ਜਿਸ ਵਿੱਚ 14 ਰਾਜਾਂ ਤੋਂ 500 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਸਨ।

ਅਕੈਡਮੀ ਦੀ ਟੀਮ ਵੱਲੋਂ ਇਸ਼ਪ੍ਰੀਤ ਕੌਰ, ਜੈਸਮੀਨ ਕੌਰ ਅਤੇ ਪਵਨੀਤ ਕੌਰ ਨੇ 19 ਸਾਲ ਉਮਰ ਵਰਗ ਵਿੱਚ ਸਿੰਗਲ ਸੋਟੀ ਟੀਮ ਇਵੈਂਟ ਵਿੱਚ ਗੋਲਡ ਮੈਡਲ ਜਿੱਤਿਆ। ਗੁਰਨੀਤ ਕੌਰ ਨੇ ਫਰੀ ਸਟਿਕ ਟੀਮ ਇਵੈਂਟ 'ਚ ਗੋਲਡ ਮੈਡਲ ਹਾਸਲ ਕੀਤਾ, ਜਦਕਿ ਸਮਨਪ੍ਰੀਤ ਕੌਰ ਨੇ ਵਿਅਕਤੀਗਤ ਫਰੀ ਸੋਟੀ (ਉਮਰ 14) ਵਿੱਚ ਸਿਲਵਰ ਤੇ ਦਮਨਪ੍ਰੀਤ ਕੌਰ ਨੇ ਸਿੰਗਲ ਸੋਟੀ ਟੀਮ (ਉਮਰ 14) ਵਿੱਚ ਬ੍ਰਾਂਜ਼ ਮੈਡਲ ਜਿੱਤੇ।

ਇਸ ਮੌਕੇ ਕੋਚ ਸ਼ੈਰੀ ਸਿੰਘ ਦੀ ਭੂਮਿਕਾ ਵੀ ਕਾਬਲ-ਏ-ਤਾਰੀਫ਼ ਰਹੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਦੋ ਸੋਨ ਤਗਮੇ ਆਪਣੇ ਨਾਮ ਕਰਕੇ “ਸਰਵੋਤਮ ਖਿਡਾਰੀ” ਦਾ ਮਾਣ ਵੀ ਹਾਸਲ ਕੀਤਾ। ਪ੍ਰਿੰਸੀਪਲ ਅਮਨਦੀਪ ਕੌਰ ਨੇ ਟੀਮ ਦੀ ਇਸ ਜਿੱਤ ‘ਤੇ ਮਾਣ ਪ੍ਰਗਟਾਇਆ ਤੇ ਸਕੂਲ ਦੇ ਸਿੱਖਿਆ ਅਤੇ ਖੇਡ ਪੱਧਰ ਦੀ ਵਧਾਈ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.