IMG-LOGO
ਹੋਮ ਪੰਜਾਬ: ਨਿਆਗਾਓਂ: ਢਿੱਲੀ ਬਿਜਲੀ ਦੀਆਂ ਤਾਰਾਂ ਬਣਈਆਂ ਖ਼ਤਰਾ, ਜੇਸੀਬੀ ਮਸ਼ੀਨ ਲੰਘਣ...

ਨਿਆਗਾਓਂ: ਢਿੱਲੀ ਬਿਜਲੀ ਦੀਆਂ ਤਾਰਾਂ ਬਣਈਆਂ ਖ਼ਤਰਾ, ਜੇਸੀਬੀ ਮਸ਼ੀਨ ਲੰਘਣ ਸਮੇਂ ਆਈ ਵੱਡੀ ਮੁਸ਼ਕਲ...

Admin User - Jun 20, 2025 08:00 PM
IMG

ਨਿਆਗਾਓਂ, 20 ਜੂਨ - ਨਿਆਗਾਓਂ ਦੇ ਆਦਰਸ਼ ਨਗਰ ਇਲਾਕੇ ਵਿਚ ਢਿੱਲੀਆਂ ਅਤੇ ਨੀਵੀਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਲੋਕਾਂ ਲਈ ਮੁਸੀਬਤ ਬਣੀਆਂ ਹੋਈਆਂ ਹਨ। ਇਨ੍ਹਾਂ ਤਾਰਾਂ ਕਾਰਨ ਸੜਕਾਂ 'ਤੇ ਆਉਣ-ਜਾਣ ਵਾਲੀਆਂ ਵੱਡੀਆਂ ਗੱਡੀਆਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸ਼ੁੱਕਰਵਾਰ ਨੂੰ ਇੱਕ ਜੇਸੀਬੀ ਮਸ਼ੀਨ ਇਲਾਕੇ ਵਿਚ ਕੰਮ ਲਈ ਲੰਘ ਰਹੀ ਸੀ ਜਦੋਂ ਉਹ ਬਿਜਲੀ ਦੀ ਢਿੱਲੀ ਤਾਰ ਵਿੱਚ ਫਸ ਗਈ, ਜਿਸ ਕਾਰਨ ਜੇਸੀਬੀ ਮਸ਼ੀਨ 'ਚ ਸਵਾਰ ਇਕ ਵਿਅਕਤੀ ਨੇ ਆਪਣੀ ਜਾਨ ਜੋਖਮ ਵਿ ਪਾਕੇ ਹੱਥ ਨਾਲ ਬਿਜਲੀ ਦੀਆਂ ਤਾਰਾਂ ਨੂੰ ਹਟਾ ਕੇ ਮਸ਼ੀਨ ਨੂੰ ਕੱਢਿਆ। ਜੇਕਰ ਅਜਿਹੇ ਵਿਚ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਕੋਣ ਜਿੰਮੇਵਾਰ ਹੁੰਦਾ, ਪਰ ਲਗਦਾ ਸ਼ਾਇਦ ਬਿਜਲੀ ਵਿਭਾਗ ਜਾਂ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਬੈਠਾ ਹੈ।  

ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਕਿਉਂਕਿ ਆਦਰਸ਼ ਨਗਰ 'ਚ ਕੁਝ ਸਾਲ ਪਹਿਲਾਂ ਢਿੱਲੀਆਂ ਤਾਰਾਂ ਕਰਕੇ ਇੱਕ  ਲੜਕੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਬਿਜਲੀ ਵਿਭਾਗ ਵੱਲੋਂ ਅਜੇ ਤੱਕ ਢਿੱਲੀਆਂ ਤਾਰਾਂ ਨੂੰ ਠੀਕ ਕਰਨ ਵੱਲ ਗੰਭੀਰਤਾ ਨਹੀਂ ਦਿਖਾਈ ਗਈ।

ਸਥਾਨਕ ਨਿਵਾਸੀਆਂ ਨੇ ਬਿਜਲੀ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਹੋਰ ਕਿਸੇ ਦੀ ਜ਼ਿੰਦਗੀ ਖ਼ਤਰੇ ’ਚ ਨਾ ਪਏ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.