ਤਾਜਾ ਖਬਰਾਂ
ਲੁਧਿਆਣਾ - ਲੁਧਿਆਣਾ ਦੇ ਸਾਊਥ ਸਿਟੀ ਰੋਡ ਤੇ ਜੈਪ ਇੰਡੋਰ ਗੇਮਿੰਗ ਜ਼ੋਨ ਦੀ ਸ਼ੁਰੂਆਤ ਹੋਈ ਹੈ। ਆਪਣੇ ਆਪ ਦੇ ਵਿੱਚ ਇਹ ਦੇਸ਼ ਦਾ ਪਹਿਲਾ ਲਗਭਗ ਦੋ ਏਕੜ ਦੇ ਵਿੱਚ ਬਣਿਆ ਇਨਡੋਰ ਗੇਮਿੰਗ ਜ਼ੋਨ ਹੈ ਜਿੱਥੇ ਪਹਿਲੀ ਵਾਰ ਅਜਿਹੀ ਗੇਮਾਂ ਆਈਆਂ ਹਨ ਜੋ ਭਾਰਤ ਦੇ ਵਿੱਚ ਕਿਤੇ ਵੀ ਨਹੀਂ। ਡਿਜ਼ਨੀਲੈਂਡ ਆਦੀ ਦੇ ਵਿੱਚ ਅਜਿਹੀਆਂ ਗੇਮਾਂ ਵੇਖਣ ਨੂੰ ਮਿਲਦੀਆਂ ਹਨ। ਪੰਜਾਬ ਦੇ ਵਿੱਚ ਇਹ ਪਹਿਲਾ ਹੈ ਇੰਡੋਰ ਗੇਮਿੰਗ ਜ਼ੋਨ ਹੈ ਜੋ ਇੰਨੇ ਵੱਡੇ ਪੱਧਰ ਤੇ ਖੋਲਿਆ ਗਿਆ ਹੈ। ਅੱਜ ਇਸ ਦੀ ਸ਼ੁਰੂਆਤ ਹੋਈ ਹੈ ਅਤੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਸਿਰਫ ਬੱਚਿਆਂ ਲਈ ਨਹੀਂ ਸਗੋਂ ਇਹ ਪੰਜ ਸਾਲ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਤੱਕ ਲਈ ਹੈ ਜਿੱਥੇ ਉਹ ਆ ਕੇ ਆਪਣਾ ਸਮਾਂ ਬਤੀਤ ਕਰ ਸਕਦੇ ਨੇ ਫਿਲਹਾਲ ਉਹਨਾਂ ਨੇ ਗੇਮਿੰਗ ਜ਼ੋਨ ਦੀ ਸ਼ੁਰੂਆਤ ਕੀਤੀ ਹੈ ਉਹਦੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਵੀ ਵੱਡਾ ਕਰ ਦਿੱਤਾ ਜਾਵੇਗਾ। ਲੋਕਾਂ ਦਾ ਕਰੇਜ਼ ਇਸ ਗੇਮਿੰਗ ਹੋਣ ਨੂੰ ਵੇਖਦੇ ਹੀ ਬਣ ਰਿਹਾ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਇੰਡੋਰ ਗੇਮਿੰਗ ਜ਼ੋਨ ਹੈ ਜਿੱਥੇ ਲਗਭਗ 120 ਦੇ ਕਰੀਬ ਗੇਮਸ ਨੇ ਅਤੇ ਇਹਨਾਂ ਦੀਆਂ ਕੀਮਤਾਂ ਵੀ ਬਹੁਤ ਹੀ ਵਾਜਿਬ ਰੱਖੀਆਂ ਗਈਆਂ ਨੇ। ਤਾਂ ਜੋ ਆਸਾਨੀ ਦੇ ਨਾਲ ਇਸ ਨੂੰ ਹਰ ਕੋਈ ਖੇਡ ਸਕੇ। ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਵੀ ਆਰ ਅਤੇ 3ਰੀ ਡੀ ਗੇਮਸ ਦਾ ਐਕਸਪੀਰੀਅਂਸ ਲੋਕ ਕਰ ਰਹੇ ਨੇ ਇਸ ਤੋਂ ਇਲਾਵਾ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਖੇਡਾਂ ਦੇ ਲਈ ਲੋਕਾਂ ਦੀ ਭੀੜ ਲੱਗਣ ਵਾਲੀ ਹੈ ਕਿਉਂਕਿ ਅਸੀਂ ਇਸ ਤੋਂ ਪਹਿਲਾਂ ਹੀ ਸਰਵੇ ਕੀਤਾ ਸੀ ਅਤੇ ਲੋਕਾਂ ਦੇ ਇਸ ਦੀ ਡਿਮਾਂਡ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਨੂੰ ਹੋਰ ਕਿਫਾਈ ਕੀ ਕਰਨ ਦੇ ਲਈ ਇਸ ਤੇ ਹੋਰ ਆਫਰ ਲਾਏ ਜਾਣਗੇ। ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਆਨੰਦ ਮਾਣ ਸਕਣ।
Get all latest content delivered to your email a few times a month.