ਤਾਜਾ ਖਬਰਾਂ
ਕਿਸਾਨ ਯੁਵਾ ਕਲੱਬ ਅਤੇ ਦੇਸ਼ਭਗਤ ਯੂਨੀਵਰਸਿਟੀ ਨੇ ਟਰਸਟ ਨੂੰ 11-11 ਲੱਖ ਰੁਪਏ ਦਾਨ ਸਵਰੂਪ ਦਿੱਤੇ
ਚੰਡੀਗੜ੍ਹ, 22 ਜੂਨ - ਕੇੇਂਦਰੀ ਆਵਾਸਨ, ਸ਼ਹਿਰੀ ਮਾਮਲੇ ਅਤੇ ਉਰਜਾ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੀਡਬਲਿਯੂਡੀ ਰੇਸਟ ਹਾਊਸ ਵਿਆਸਪੁਰ, ਯਮੁਨਾਨਗਰ ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰਸਟ ਦੇ ਦਫਤਰ ਦਾ ਉਦਘਾਟਨ ਐਤਵਾਰ ਨੂੰ ਰਿਬਨ ਕੱਟ ਕੇ ਕੀਤਾ। ਇਸ ਮੌਕੇ 'ਤੇ ਕੇਂਦਰੀ ਉਰਜਾ ਮੰਤਰੀ ਦੀ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਟਰਸਟ ਦੇ ਮੈਂਬਰਾਂ ਦੇ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਲੋਹਗੜ੍ਹ ਸਮਾਰਕ ਦੀ ਨਿਰਮਾਣ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਦੇ ਸਬੰਧ ਵਿੱਚ ਵਿਸਤਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸਮਾਰਕ ਦੀ ਨਿਰਮਾਣ ਪ੍ਰਕ੍ਰਿਆ ਦੀ ਨਿਗਰਾਨੀ ਲਈ ਮਾਨੀਟਰਿੰਗ ਕਮੇਟੀ ਅਤੇ ਐਕਸਪਰਟ ਕਮੇਟੀ ਅਤੇ ਸਿੱਖ ਵਿਰਾਸਤ ਨਾਲ ਜੁੜੇ ਸਭਿਆਚਾਰਕ ਪ੍ਰੋਗਰਾਮਾਂ ਦੇ ਪ੍ਰਬੰਧ ਦੇ ਸਬੰਧ ਵਿੱਚ ਚਰਚਾ ਕੀਤੀ ਗਈ। ਮੀਟਿੰਗ ਵਿੱਚ ਹਰਿਆਣਾ ਦੇ ਸਾਬਕਾ ਕੈਬੀਨੇਟ ਮੰਤਰੀ ਸ੍ਰੀ ਕੰਵਰਪਾਲ ਨੂੰ ਨਿਗਰਾਨੀ ਕਮੇਟੀ ਦਾ ਚੇਅਰਮੈਨ ਨਾਮਜਦ ਕੀਤਾ ਗਿਆ। ਮਾਨੀਟਰਿੰਗ ਕਮੇਟੀ ਦਾ ਉਦੇਸ਼ ਸਿੱਖ ਵਿਰਾਸਤ ਨੂੰ ਪ੍ਰਤੀਬੰਬਿਤ ਕਰਨ ਵਾਲੇ ਸਮਾਰਕ ਦੀ ਨਿਰਮਾਣ ਪ੍ਰਕ੍ਰਿਆ ਸਮੇਂ-ਸਮੇਂ 'ਤੇ ਜਾਂਚ ਕਰਨਾ ਅਤੇ ਜਰੂਰੀ ਸੁਝਾਅ ਦਿੱਤਾ ਜਾਣਾ ਰਹੇਗਾ। ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਉਂਡੇਸ਼ਨ ਟਰਸਟ ਦਾ ਐਕਸਪਰਟ ਕਮੇਟੀ ਦਾ ਕੰਮ ਇਤਿਹਾਸ ਤੋਂ ਸਮਾਰਕ ਨਾਲ ਸਬੰਧਿਤ ਮਹਤੱਵਪੂਰਣ ਬਿੰਦੂਆਂ ਅਤੇ ਹਰ ਘਟਨਾਵਾਂ ਨੂੰ ਉਜਾਗਰ ਕਰਨਾ ਅਤੇ ਖੋਜ ਵੱਲੋਂ ਇਸ ਨੁੰ ਮਜਬੂਤ ਬਨਾਉਣ ਵਿੱਚ ਆਪਣਾ ਭੂਮਿਕਾ ਨੂੰ ਨਿਭਾਉਣਾ ਹੋਵੇਗਾ।
ਕੇਂਦਰੀ ਆਵਾਸਨ, ਸ਼ਹਿਰੀ ਮਾਮਲੇ ਅਤੇ ਉਰਜਾ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੀਟਿੰਗ ਵਿੱਚ ਕਿਹਾ ਕਿ ਟਰਸਟ ਅਤੇ ਹੋਰ ਸਬ-ਕਮੇਟੀਆਂ ਬਾਬਾ ਬੰਦਾ ਸਿੰਘ ਬਹਾਦੁਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਲੋਹਗੜ੍ਹ ਅਤੇ ਬਾਬਾ ਬੰਦਾ ਸਿੰਘ ਬਹਾਦੁਰ 'ਤੇ ਖੋਜ ਅਤੇ ਮਿਊਜ਼ੀਅਮਾਂ, ਸਮਾਰਕਾਂ ਅਤੇ ਸਾਹਿਤ ਨੂੰ ਵਿਕਸਿਤ ਕਰਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗੀ।
ਮੀਟਿੰਗ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਉਂਡੇਸ਼ਨ ਟਰਸਟ ਦੇ ਨਾਮ 'ਤੇ ਦਾਨ ਦੇਣ ਵਾਲੇ ਵਿਅਕਤੀ/ਅਦਾਰਿਆਂ ਨੂੰ ਇੰਕਮ ਟੈਕਸ ਵਿੱਚ ਛੋਟ ਦੇਣ ਦੀ ਵਿਵਸਥਾ 'ਤੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਉਂਡੇਸ਼ਨ ਟਰਸਟ ਦੇ ਅਧੀਨ ਵੱਖ-ਵੱਖ ਪ੍ਰੋਜੈਕਟਾਂ ਦੇ ਲਾਗੂ ਕਰਨ ਤਹਿਤ ਅਤੇ ਹੋਰ ਸਬੰਧਿਤ ਬਿੰਦੂਆਂ 'ਤੇ ਵਿਸਤਾਰ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਕਿਸਾਨ ਯੁਵਾ ਕਲੱਬ ਦੇ ਸੰਸਥਾਪਕ ਰਾਕੇਸ਼ ਬੇਨੀਵਾਲ ਅਤੇ ਉਨ੍ਹਾਂ ਦੇ ਸਹਿਯੋਗੀ ਅਮਨ ਵਿਰਕ ਨੇ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਉਂਡੇਸ਼ਨ ਟਰਸਟ ਦੇ ਨਾਮ ਦਾਨ ਸਵਰੂਪ 11 ਲੱਖ ਰੁਪਏ ਦਾ ਚੈਕ ਕੇਂਦਰੀ ਉਰਜਾ ਮੰਤਰੀ ਨੂੱ ਸੌਂਪਿਆ। ਪਹਿਲਾਂ ਵੀ ਦੇਸ਼ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਨੇ 11 ਲੱਖ ਰੁਪਏ ਟਰਸਟ ਨੂੰ ਦਾਨ ਵਿੱਚ ਦਿੱਤੇ। ਇਸ ਦੇ ਲਈ ਕੇਂਦਰੀ ਉਰਜਾ ਮੰਤਰੀ ਨੇ ਉਨ੍ਹਾ ਦੇ ਪ੍ਰਤੀ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾ ਦੀ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵੱਧਚੜ੍ਹ ਦੇ ਹਿੱਸਾ ਲੈਣ।
ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਸਾਬਕਾ ਮੰਤਰੀ ਸ੍ਰੀ ਕੰਵਰਪਾਲ, ਸਾਬਕਾ ਸਾਂਸਦ ਸ੍ਰੀ ਸੰਜੈ ਭਾਟਿਆ, ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਡਿਵੀਜਨਲ ਕਮਿਸ਼ਨਰ ਅੰਬਾਲਾ ਸ੍ਰੀ ਸੰਜੀਵ ਵਰਮਾ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ ਪਾਂਡੂਰੰਗ, ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਡਾ. ਸ਼ਾਲੀਨ, ਡਿਪਟੀ ਕਮਿਸ਼ਨਰ ਸ੍ਰੀ ਪਾਰਥ ਗੁਪਤਾ, ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Get all latest content delivered to your email a few times a month.