IMG-LOGO
ਹੋਮ ਪੰਜਾਬ: ਮਾਨਸੂਨ 'ਚ ਜਨਭਰਾਵ ਨਾਲ ਨਜਿਠਣ ਲਈ ਤਿਆਰੀ ਲਗਭਗ ਪੂਰੀ- ਸ੍ਰੀਮਤੀ...

ਮਾਨਸੂਨ 'ਚ ਜਨਭਰਾਵ ਨਾਲ ਨਜਿਠਣ ਲਈ ਤਿਆਰੀ ਲਗਭਗ ਪੂਰੀ- ਸ੍ਰੀਮਤੀ ਸ਼ਰੂਤੀ ਚੌਧਰੀ

Admin User - Jun 22, 2025 08:06 PM
IMG

ਚੰਡੀਗੜ੍ਹ, 22 ਜੂਨ - ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਦਸਿਆ ਕਿ ਵਿਭਾਗ ਵੱਲੋਂ ਮਾਨਸੂਨ ਸੀਜਨ ਤੋਂ ਪਹਿਲਾਂ ਹੜ੍ਹ ਕੰਟਰੋਲ ਲਈ ਸਰਗਰਮ ਤਿਆਰੀਆਂ ਕੀਤੀ ਜਾ ਰਹੀਆਂ ਹਨ। ਸੂਬੇ ਵਿੱਚ ਕੁੱਲ 846 ਨਾਲਿਆਂ ਵਿੱਚੋਂ 671 ਨਾਲਿਆਂ ਦੀ ਸਫਲਾਈ ਦੀ ਯੋਜਨਾ ਬਣਾਈ ਗਈ ਸੀ, ਜਿਨ੍ਹਾਂ ਦੀ ਕੁੱਲ ਲੰਬਾਈ 4040.23 ਕਿਲੋਮੀਟਰ ਹੈ। ਹੁਣ ਤੱਕ 3751.40 ਕਿਲੋਮੀਟਰ (92.85%) ਨਾਲਿਆਂ ਦੀ ਸਫਾਈ ਝਭਟਞਥਭਂ, ਵਿਭਾਗ ਦੀ ਮਸ਼ੀਨਰੀ ਅਤੇ ਈ-ਟੈਂਡਰਿੰਗ ਰਾਹੀਂ ਪੂਰੀ ਕੀਤੀ ਜਾ ਚੁੱਕੀ ਹੈ। ਬਾਕੀ ਕੰਮ ਵੀ ਤੇਜੀ ਨਾਲ ਪ੍ਰਗਤੀ 'ਤੇ ਹਨ ਅਤੇ ਜਲਦੀ ਹੀ ਪੂਰੇ ਕਰ ਲਏ ਜਾਣਗੇ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬਾ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ 56ਵੀਂ ਮੀਟਿੰਗ ਵਿੱਚ, ਜੋ ਮਾਣਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਸੀ, ਕੁੱਲ 209 ਛੋਟੀ ਟਰਮ ਹੜ੍ਹ ਕੰਟਰੋਲ ਕੰਮਾਂ ਨੂੰ ਮੰਜੂਰੀ ਦਿੱਤੀ ਗਈ ਸੀ। ਇੰਨ੍ਹਾਂ ਵਿੱਚੋਂ 12 ਕਾਰਜ ਪੂਰੇ ਹੋ ਚੁੱਕੇ ਹਨ, 175 ਕੰਮ ਪ੍ਰਗਤੀ 'ਤੇ ਹਨ ਅਤੇ ਇੰਨ੍ਹਾਂ ਨੂੰ 30 ਜੂਨ ਤੱਕ ਪੂਰਾ ਕਰਨ ਦਾ ਟੀਚਾ ਹੈ। 8 ਕੰਮ ਕਿਸਾਨਾਂ ਦੇ ਵਿਰੋਧ ਅਤੇ ਇਕੋ-ਸੇਂਸਟਿਵ ਜੋਨ ਵਿੱਚ ਆਉਣ ਦੇ ਕਾਰਨ ਰੁਕੇ ਹੋਏ ਹਨ। ਬਾਕੀ 14 ਕੰਮ ਜਲ੍ਹ ਸਰੰਖਣ ਅਤੇ ਸਮੱਗਰੀ ਖਰੀਦ ਨਾਲ ਸਬੰਧਿਤ ਹਨ, ਜਿਨਨ੍ਹਾਂ ਦੀ ਖਰੀਦ ਪ੍ਰਕ੍ਰਿਆ ਪ੍ਰਗਤੀ 'ਤੇ ਹੈ। ਇੰਨ੍ਹਾਂ ਥਾਵਾਂ 'ਤੇ ਅਸਥਾਈ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਹੜ੍ਹ ਦੀ ਸਥਿਤੀ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਹ ਕੰਮ ਵੀ ੧ਲਦੀ ਪੂਰੇ ਕਰ ਲਏ ਜਾਣਗੇ।

          ਇਸ ਦੇ ਨਾਲ ਹੀ ਟਾਂਗਰੀ ਨਦੀ ਵਿੱਚ 39.22 ਲੱਖ ਘਨ ਮੀਟਰ ਸਿਲਟ ਹਟਾਉਣ ਦਾ ਅੰਦਾਜਾ ਹੈ। ਤਿੰਨ ਹਿੱਸਿਆਂ ਵਿੱਚ ਵੰਡੇ ਕੰਮ ਵਿੱਚ ਦੋ ਹਿੱਸਿਆਂ ਦੇ ਠੇਕੇ ਹੋ ਚੁੱਕੇ ਹਨ ਅਤੇ ਕੰਮ ਪ੍ਰਗਤੀ 'ਤੇ ਹਨ। ਇਸ ਤੋਂ ਇਲਾਵਾ, ਕਾਰਡਨ, ਬਾਬਿਆਲ ਅਤੇ ਚਾਂਦਪੁਰਾ ਪਿੰਡਾਂ ਦੀ ਨਗਰ ਨਿਗਮ ਸੀਮਾ ਵਿੱਚ ਵੀ ਸਫਾਈ ਜਾਰੀ ਹੈ। ਹੁਣ ਤੱਕ ਲਗਭਗ 5.75 ਲੱਖ ਘਨ ਮੀਟਰ ਸਿਲਟ ਹਟਾਈ ਜਾ ਚੁੱਕੀ ਹੈ,  ਬਾਕੀ ਕੰਮ ਟਾਰਗੇਟ ਸਮੇਂ ਯਾਨੀ 30 ਜੂਨ, 2025 ਤੱਕ ਪੂਰੇਾ ਕਰ ਲਿਆ ਜਾਵੇਗਾ।

          ਉੱਥੇ ਮਾਰਕੰਡਾ ਨਦੀ ਵਿੱਚ ਕੁੱਲ 65.47 ਲੱਖ ਘਨ ਮੀਟਰ ਸਿਲਟ ਹਟਾਉਣ ਦਾ ਅੰਦਾਜਾ ਹੈ। ਦੋ ਵਾਰ ਟੈਂਡਰ ਮੰਗੇ ਗਏ, ਪਰ ਕੋਈ ਬੋਲੀ ਨਹੀਂ ਆਈ। ਇਸ ਦੇ ਬਾਅਦ 58,000 ਘਨ ਮੀਟਰ ਦੀ ਪ੍ਰਾਥਮਿਕ ਸ਼੍ਰੇਣੀਆਂ ਲਈ ਮੁੜ ਟੈਂਡਰ ਜਾਰੀ ਕੀਤੇ ਗਏ। ਝਾਂਸਾ, ਕਲਸਾਨਾ, ਗੁਮਟੀ ਅਤੇ ਜਲਬੇਰਾ ਪਿੰਡਾਂ ਵਿੱਚ ਲਗਭਗ 60% ਕੰਮ ਪਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਯਕੀਨੀ ਸਮੇਂ ਤੱਕ ਪੂਰਾ ਕਰ ਲਿਆ ਜਾਵੇਗਾ। ਹਟਾਈ ਗਈ ਮਿੱਟੀ ਦੀ ਵਰਤੋ ਅੰਬਾਲਾ ਅਤੇ ਕੁਰੂਕਸ਼ੇਤਰ ਜਿਲ੍ਹਿਆਂ ਵਿੱਚ ਤੱਟਬੰਨ੍ਹਾਂ ਨੂੰ ਮਜਬੂਤ ਕਰਨ ਤੇ ਹੋਰ ਵਿਕਾਸ ਕੰਮਾਂ ਵਿੱਚ ਕੀਤਾ ਜਾ ਰਿਹਾ ਹੈ। ਟਾਂਗਰੀ ਅਤੇ ਮਾਰਕੰਡਾ ਨਦੀਆਂ ਵਿੱਚ ਆਈ ਟੁੱਟ-ਫੁੱਟ ਦੀ ਸਾਰੀ ਸਾਈਟਸ ਦੀ ਮੁਰੰਮਤ ਅਤੇ ਮਜਬੂਤੀਕਰਣ ਕੰਮ ਵੀ ਪੂਰਾ ਕਰ ਲਿਆ ਗਿਆ ਹੈ, ਜਿਸ ਨਾਲ ਭਵਿੱਖ ਵਿੱਚ ਹੜ੍ਹ ਦੀ ਸੰਭਾਵਨਾ ਨੁੰ ਕਾਫੀ ਹੱਦ ਤੱਕ ਘੱਟ ਕੀਤਾ ਗਿਆ ਹੈ।

          ਮੰਤਰੀ ਸ਼ਰੂਤੀ ਚੌਧਰੀ ਨੇ ਦਸਿਆ ਕਿ ਸਰਸਵਤੀ ਨਦੀ, ਜੋ ਆਦਿ ਬਦਰੀ (ਯਮੁਨਾਨਗਰ) ਤੋਂ ਲੈ ਕੇ ਘੱਗਰ ਨਦੀ ਵਿੱਚ ਮਿਲਣ ਤੱਕ ਵੈਂਹਦੀ ਹੈ, ਲਗਭਗ 100 ਕਿਲੋਮੀਟਰ ਲੰਬਾ ਅਤੇ ਯਮੁਨਾਨਗਰ, ਕੁਰੂਕਸ਼ੇਤਰ ਅਤੇ ਕੈਥਲ ਜਿਲ੍ਹਿਆਂ ਤੋਂ ਹੋ ਕੇ ਲੰਘਣੀ ਹੈ। ਇਸ ਦੀ 8 ਸਹਾਇਕ ਨਦੀਆਂ ਹਨ ਜਿਨ੍ਹਾਂ ਦੀ ਕੁੱਲ ਲੰਬਾਈ ਲਗਭਗ 101 ਕਿਲੋਮੀਟਰ ਹੈ। ਸਰਸਵਤੀ ਨਦੀ ਅਤੇ ਇਸ ਦੀ ਸਹਾਇਕ ਨਦੀਆਂ ਵਿੱਚ ਅੰਦਰੂਣੀ ਸਫਾਈ ਕੰਮ ਤੇ੧ੀ ਨਾਲ ਪ੍ਰਗਤੀ 'ਤੇ ਹਨ ਜਿਸ ਵਿੱਚ ਲਗਭਗ 85% ਕੰਮ ਪੂਰੇ ਹੋ ਚੁੱਕੇ ਹਨ ਅਤੇ ਬਾਕ ਕੰਮ 25 ਜੂਨ 2025 ਤੱਕ ਪੂਰੇ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਮਾਨਸੂਨ ਤੋਂ ਪਹਿਲਾਂ ਪੂਰੀ ਹੜ੍ਹ ਸੁਰੱਖਿਆ ਯਕੀਨੀ ਕਰਨ ਲਈ ਪ੍ਰਤੀਬੱਧ ਹਨ। ਇਸ ਕੰਮ ਦੀ ਰੋਜਾਨਾ ਵਿਭਾਗ ਤੋਂ ਰਿਪੋਰਟ ਲਈ ਜਾ ਰਹੀ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.