IMG-LOGO
ਹੋਮ ਪੰਜਾਬ: ਬਾਈਕ ਅਤੇ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਦੀ ਮੌਕੇ 'ਤੇ...

ਬਾਈਕ ਅਤੇ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਦੀ ਮੌਕੇ 'ਤੇ ਮੌਤ...

Admin User - Jun 23, 2025 11:31 AM
IMG

ਫਤਿਹਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਹਾਈਵੇਅ 'ਤੇ ਪਿੰਡ ਨਿਕੋਸਰਾ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਨਾਬਾਲਗਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ 15 ਸਾਲਾ ਮਨਜੋਤ ਸਿੰਘ ਅਤੇ 14 ਸਾਲਾ ਸ਼ੁਭਦੀਪ ਸਿੰਘ, ਦੋਵੇਂ ਪਿੰਡ ਚੱਕ ਮਹਿਮਾ ਦੇ ਵਸਨੀਕ ਅਤੇ ਘਣੇ ਦੋਸਤ ਸਨ। ਰਾਤ 9 ਵਜੇ ਦੇ ਕਰੀਬ ਜਦ ਉਹ ਪੈਟਰੋਲ ਲੈਣ ਨਿਕਲੇ, ਤਾਂ ਉਨ੍ਹਾਂ ਦੀ ਮੋਟਰਸਾਈਕਲ ਦਾ ਟੱਕਰ ਤੂੜੀ ਨਾਲ ਭਰੀ ਇੱਕ ਪਲਟੀ ਹੋਈ ਟਰਾਲੀ ਨਾਲ ਹੋ ਗਿਆ, ਜੋ ਲੰਮੇ ਸਮੇਂ ਤੋਂ ਸੜਕ 'ਤੇ ਛੱਡੀ ਹੋਈ ਸੀ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਟਰਾਲੀ ਨੂੰ ਸਮੇਂ ਸਿਰ ਹਟਾਇਆ ਜਾਂਦਾ ਜਾਂ ਸੜਕ 'ਤੇ ਚੋਕੀਦਾਰੀ ਹੁੰਦੀ, ਤਾਂ ਇਹ ਦੁੱਖਦਾਈ ਹਾਦਸਾ ਨਹੀਂ ਵਾਪਰਦਾ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਪਰਿਵਾਰਕ ਬਿਆਨਾਂ ਦੇ ਆਧਾਰ 'ਤੇ ਟਰਾਲੀ ਮਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਡੇਰਾ ਬਾਬਾ ਨਾਨਕ ਥਾਣੇ ਦੇ ਐਸਐਚਓ ਸਤਪਾਲ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਨੇ ਸਾਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ ਅਤੇ ਪ੍ਰਸ਼ਾਸਨ ਵਲੋਂ ਹੁਣੀ ਤੁਰੰਤ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.