ਤਾਜਾ ਖਬਰਾਂ
ਚੰਡੀਗੜ:- ਆਮ ਆਦਮੀ ਪਾਰਟੀ ਦੀ ਮੀਡੀਆ ਟੀਮ ਦੇ ਖਜ਼ਾਨਾ ਮੰਤਰੀ ਨਾਲ ਤਾਲਮੇਲ ਦੀ ਕਮੀ ਸਾਹਮਣੇ ਆਈ ਹੈ। ਹੋਇਆ ਇੰਝ ਕਿ ਅੱਜ ਪੱਤਰਕਾਰਾਂ ਨੂੰ ਮੀਡੀਆ ਟੀਮ ਵੱਲੋਂ ਸੁਨੇਹਾ ਇਹ ਪੁੱਜਾ ਸੀ ਕਿ ਪਾਰਟੀ ਦਫ਼ਤਰ ਸਵੇਰੇ 11 ਵਜੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫਰੰਸ ਹੈ । ਪੱਤਰਕਾਰ ਦਿੱਤੇ ਟਾਈਮ ਤੋਂ ਪਹਿਲਾਂ ਹੀ ਆਮ ਵਾਂਗ ਪਹੁੰਚ ਗਏ ਪਰ ਮੰਤਰੀ ਸਾਹਿਬ ਨੂੰ ਉਡੀਕਦੇ ਰਹੇ । ਪਰ ਉਧਰੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਭਵਨ ਪੁੱਜ ਗਏ । ਜਦੋਂ ਉਹਨਾਂ ਨੇ ਮੀਡੀਆ ਟੀਮ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਇਹ ਪ੍ਰੈਸ ਕਾਨਫਰਸ ਪਾਰਟੀ ਦਫਤਰ ਹੈ । ਉਸ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਵਾਲੀ ਥਾਂ ਤੇ ਪੁੱਜ ਕੇ, ਉਨ੍ਹਾਂ ਖੁਦ ਪੱਤਰਕਾਰਾਂ ਨੂੰ ਦੱਸਿਆ।
Get all latest content delivered to your email a few times a month.