ਤਾਜਾ ਖਬਰਾਂ
ਚੰਡੀਗੜ੍ਹ, 1 ਜੁਲਾਈ- ਚੰਡੀਗੜ੍ਹ ਦੇ ਹਾਕੀ ਪ੍ਰੇਮੀਆਂ ਅਤੇ ਖਿਡਾਰੀਆਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਸੈਕਟਰ-18 ਵਿੱਚ ਸਥਿਤ ਪੁਰਾਣਾ ਹਾਕੀ ਗਰਾਊਂਡ ਹੁਣ ਆਧੁਨਿਕ ਅਤੇ ਉੱਚ ਸਤਹ ਦੇ ਐਸਟ੍ਰੋਟਰਫ ਸਟੇਡੀਅਮ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਖੇਡ ਵਿਭਾਗ ਵੱਲੋਂ ਇਸ ਪ੍ਰੋਜੈਕਟ ਦੀ ਯੋਜਨਾ ਤੇਜ਼ੀ ਨਾਲ ਅੱਗੇ ਵਧਾਈ ਜਾ ਰਹੀ ਹੈ। ਨਕਸ਼ਾ ਅਤੇ ਆਰਕੀਟੈਕਚਰਲ ਡਰਾਇੰਗ ਤਿਆਰ ਹੋ ਚੁੱਕੀ ਹੈ ਅਤੇ ਹੁਣ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਇਹ ਪ੍ਰੋਜੈਕਟ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ, ਜਿਸ ਵਿੱਚੋਂ 8 ਕਰੋੜ ਰੁਪਏ ਐਸਟ੍ਰੋਟਰਫ ਬਿਛਾਉਣ ਲਈ ਅਤੇ 4 ਕਰੋੜ ਰੁਪਏ ਇਮਾਰਤ ਸੰਬੰਧੀ ਢਾਂਚੇ ਲਈ ਖਰਚ ਕੀਤੇ ਜਾਣਗੇ।
ਇੰਜੀਨੀਅਰਿੰਗ ਵਿਭਾਗ ਵੱਲੋਂ ਨਕਸ਼ਾ ਤਿਆਰ ਕਰ ਲਿਆ ਗਿਆ ਹੈ ਅਤੇ ਟੈਂਡਰ ਜਲਦ ਹੀ ਵੈੱਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ। ਇਹ ਨਵਾਂ ਸਟੇਡੀਅਮ ਟ੍ਰਾਈਸਿਟੀ ਵਿੱਚ ਛੇਵਾਂ ਐਸਟ੍ਰੋਟਰਫ ਸਟੇਡੀਅਮ ਹੋਵੇਗਾ। ਇਸ ਤੋਂ ਪਹਿਲਾਂ ਸਟੇਡੀਅਮ-42, ਪੰਜਾਬ ਯੂਨੀਵਰਸਿਟੀ, ਮੋਹਾਲੀ, ਪੰਚਕੂਲਾ ਅਤੇ ਸ਼੍ਰੀ ਬੀ.ਆਰ.ਡੀ. ਵਿਖੇ ਐਸਟ੍ਰੋਟਰਫ ਦੀਆਂ ਸੁਵਿਧਾਵਾਂ ਮੌਜੂਦ ਹਨ।
ਖੇਡ ਨਿਰਦੇਸ਼ਕ ਸੌਰਭ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਏਗਾ ਅਤੇ ਚੰਡੀਗੜ੍ਹ ਨੂੰ ਰਾਸ਼ਟਰੀ ਖੇਡ ਨਕਸ਼ੇ ‘ਤੇ ਹੋਰ ਉੱਚੀ ਪਛਾਣ ਦਿਵਾਏਗਾ।
Get all latest content delivered to your email a few times a month.