ਤਾਜਾ ਖਬਰਾਂ
ਮੀਂਹ ਪੈਣ ਤੋਂ ਬਾਅਦ ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਝੀਲ ਦਾ ਪਾਣੀ 1158.5 ਫੁੱਟ ਤੱਕ ਰਿਕਾਰਡ ਕੀਤਾ ਗਿਆ, ਜੋ ਕਿ 1163 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਨਾਲੋਂ ਸਿਰਫ 4.5 ਫੁੱਟ ਘੱਟ ਹੈ। ਇਹ ਵਾਧਾ ਪਿਛਲੇ 24 ਘੰਟਿਆਂ ਦੌਰਾਨ ਲਗਭਗ 1 ਫੁੱਟ ਤੱਕ ਹੋਇਆ ਹੈ।
ਇਸ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ, ਯੂਨਿਅਨ ਟੈਰੀਟਰੀ ਇੰਜੀਨੀਅਰਿੰਗ ਵਿਭਾਗ ਵੱਲੋਂ ਝੀਲ ਦੀ ਨਿਗਰਾਨੀ ਲਈ 24x7 ਕੰਟਰੋਲ ਰੂਮ ਕਾਇਮ ਕੀਤਾ ਗਿਆ ਹੈ, ਜਿੱਥੇ ਸੀਸੀਟੀਵੀ ਕੈਮਰਿਆਂ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦਾ ਪੱਧਰ 1163 ਫੁੱਟ ਤੋਂ ਉਪਰ ਲੰਘਦਾ ਹੈ, ਤਾਂ ਹੜ੍ਹ ਤੋਂ ਬਚਾਅ ਲਈ ਝੀਲ ਦੇ ਸਪਿੱਲਵੇ ਗੇਟ ਖੋਲ੍ਹੇ ਜਾਣਗੇ ਅਤੇ ਪਾਣੀ ਨੂੰ ਸੁਖਨਾ ਚੋਅ ਵਿੱਚ ਛੱਡਿਆ ਜਾਵੇਗਾ, ਤਾਂ ਜੋ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਨਾ ਬਣੇ।
ਦੱਸਣਯੋਗ ਹੈ ਕਿ ਪਿਛਲੇ ਹਫ਼ਤਿਆਂ ਦੌਰਾਨ ਭਾਰੀ ਗਰਮੀ ਅਤੇ ਤੇਜ਼ ਧੁੱਪ ਦੇ ਕਾਰਨ 14 ਜੂਨ ਨੂੰ ਝੀਲ ਦਾ ਪਾਣੀ ਪੱਧਰ 1156.5 ਫੁੱਟ ਤੱਕ ਘਟ ਗਿਆ ਸੀ, ਜੋ ਕਿ 15 ਮਈ ਦੇ 1157 ਫੁੱਟ ਦੇ ਪੱਧਰ ਤੋਂ ਵੀ ਘੱਟ ਸੀ। ਹੁਣ ਮੀਂਹ ਦੇ ਕਾਰਨ ਇਹ ਪੱਧਰ ਮੁੜ ਵੱਧ ਰਿਹਾ ਹੈ, ਜੋ ਸ਼ਹਿਰ ਵਿੱਚ ਹੜ੍ਹ ਸੰਬੰਧੀ ਚਿੰਤਾ ਵਧਾ ਰਿਹਾ ਹੈ।
Get all latest content delivered to your email a few times a month.