ਤਾਜਾ ਖਬਰਾਂ
ਨਗਰ ਨਿਗਮ ਬਟਾਲਾ ਨੇ ਕਮਿਸ਼ਨਰ ਦੇ ਹੁਕਮਾਂ ਤਹਿਤ ਜਲੰਧਰ ਬਾਈਪਾਸ ਰੋਡ ਨੇੜੇ ਬੀ.ਐਚ. ਸਕੇਅਰ ਵਿਖੇ ਨਕਸ਼ਾ ਬਿਨਾਂ ਮਨਜ਼ੂਰੀ ਬਣਾਈ ਗਈ ਇਮਾਰਤ 'ਤੇ ਕਾਰਵਾਈ ਕੀਤੀ। ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ ਨੇ ਇਮਾਰਤ ਨੂੰ ਢਾਹੁਣ ਦੀ ਪ੍ਰਕਿਰਿਆ ਅੱਜ ਸ਼ੁਰੂ ਕਰ ਦਿੱਤੀ।
ਐਸ.ਡੀ.ਐਮ.-ਕਮ-ਕਮਿਸ਼ਨਰ ਵਿਕਰਮਜੀਤ ਸਿੰਘ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਬਿਨਾਂ ਨਕਸ਼ਾ ਪਾਸ ਕਰਵਾਏ ਕੋਈ ਵੀ ਇਮਾਰਤ ਨ ਬਣਾਈ ਜਾਵੇ। ਇਸ ਦੇ ਨਾਲ ਹੀ ਹੋਰ ਨਜਾਇਜ਼ ਉਸਾਰੀਆਂ ਦੀ ਵੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਢਾਹੁਣ ਦੀਆਂ ਕਾਰਵਾਈਆਂ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਜੇਕਰ ਕਿਸੇ ਨੂੰ ਨਕਸ਼ਾ ਪਾਸ ਕਰਵਾਉਣ ਵਿੱਚ ਸਮੱਸਿਆ ਆਉਂਦੀ ਹੈ, ਤਾਂ ਉਹ ਦਫਤਰੀ ਸਮੇਂ ਦੌਰਾਨ ਨਗਰ ਨਿਗਮ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
Get all latest content delivered to your email a few times a month.