ਤਾਜਾ ਖਬਰਾਂ
ਅੰਮ੍ਰਿਤਸਰ:- ਬੀਤੇ ਦਿਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਅੱਜ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਤਿੰਨ ਸਾਲ ਦੇ ਕਾਰਜਕਾਲ ਨੂੰ ਲੈ ਕੇ ਚੰਗੇ ਕੰਮਾ ਪ੍ਰਤੀ ਪਾਰਟੀ ਦਾ ਧੰਨਵਾਦ ਕੀਤਾ।
ਇਸ ਮੌਕੇ ਗੱਲਬਾਤ ਕਰਦਿਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਤੋਂ 3 ਸਾਲ ਪਹਿਲਾ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਾਡੇ ਮਿੱਤਰ ਮੁੱਖ ਮੰਤਰੀ ਪੰਜਾਬ ਵਲੋਂ ਮੈਨੂੰ ਕੈਬਨਿਟ ਮੰਤਰੀ ਬਣਾ ਜਿਹਨਾਂ ਅਹੁਦਿਆਂ ਦੀ ਸੇਵਾ ਬਖਸ਼ੀ ਉਹਨਾ ਅਹੁਦਿਆਂ ਉਪਰ ਰਹਿੰਦੇ ਮੇਰੇ ਵਲੋ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਜੋ ਵੀ ਕੰਮ ਹੋ ਸਕੇ ਕੀਤੇ ਅਤੇ ਆਪਣੇ ਔਹਦੇ ਤੇ ਸੇਵਾ ਕਰਦਿਆ ਜੋ ਮਾਨ ਅਤੇ ਸੰਤੁਸ਼ਟੀ ਮਿਲੀ ਉਸ ਪ੍ਰਤਿ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਆਮ ਆਦਮੀ ਪਾਰਟੀ ਵਿਚ ਲੋਕ ਸੇਵਾ ਕਰਨਾ ਸਾਡਾ ਪਹਿਲਾ ਫਰਜ ਸੀ ਨਹੀ ਤਾਂ ਵਿਦੇਸ਼ਾ ਵਿਚ ਰਹਿ ਕੇ ਚੰਗੀ ਜਿੰਦਗੀ ਬਿਤਾ ਰਹੇ ਹਾਂ ਅਤੇ ਚਾਹੇ ਅਜ ਪਾਰਟੀ ਹਾਈਕਮਾਨ ਦੇ ਆਦੇਸ਼ਾ ਉਪਰ ਔਹਦਾ ਦੂਸਰੇ ਪਾਰਟੀ ਦੇ ਆਗੂ ਅਤੇ ਵਿਧਾਇਕ ਨੂੰ ਮਿਲਿਆ ਹੈ ਅਸੀ ਪਾਰਟੀ ਦੇ ਹਰ ਫੈਸਲੇ ਦੇ ਨਾਲ ਹਾਂ ਅਤੇ ਵਿਧਾਇਕ ਦੇ ਤੋਰ ਤੇ ਜੋ ਵੀ ਪਾਵਰਾਂ ਸਾਡੇ ਕੌਲ ਹਨ ਉਹਨਾਂ ਦਾ ਲੋਕ-ਹਿਤ ਵਿਚ ਇਸਤੇਮਾਲ ਕਰਦਿਆ ਹਲਕੇ ਦੀ ਨੁਹਾਰ ਬਦਲਾਂਗੇ।
Get all latest content delivered to your email a few times a month.