ਤਾਜਾ ਖਬਰਾਂ
ਨਸ਼ਾ ਤਸਕਰਾਂ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਪੁਲਿਸ ਨੇ ਇਕ ਹੋਰ ਗੰਭੀਰ ਹੱਤਿਆ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਅਤੇ ਡੀ.ਸੀ.ਪੀ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਚਲ ਰਹੀ ਜਾਂਚ ਦੌਰਾਨ ਪੁਲਿਸ ਨੇ ਔਰਤ ਦੀ ਹੱਤਿਆ ਦੇ ਕੇਸ ਵਿਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
21 ਜੂਨ ਨੂੰ ਨਿਊ ਕਰਤਾਰ ਨਗਰ ਸਲੇਮ ਟਾਬਰੀ ਲੁਧਿਆਣਾ ਦੇ ਇੱਕ ਘਰ ਵਿੱਚ ਸੋਨਮ ਜੈਨ ਦੀ ਲਾਸ਼ ਬਾਥਰੂਮ ਵਿਚ ਖ਼ੂਨ ਨਾਲ ਲੱਥ-ਪੱਥ ਮਿਲੀ ਸੀ। ਪੁਲਿਸ ਜਾਂਚ ਦੌਰਾਨ ਪਤਾ ਲੱਗਿਆ ਕਿ ਮ੍ਰਿਤਕਾ ਵਿਆਜ 'ਤੇ ਪੈਸੇ ਦਿੰਦੀ ਸੀ ਅਤੇ ਦੋਸ਼ੀ ਸੰਜੀਵ ਕੁਮਾਰ ਨੇ ਉਸ ਤੋਂ ਪੈਸੇ ਲਏ ਹੋਏ ਸਨ। ਕਿਸ਼ਤਾਂ ਦੇ ਰੁਕਣ ਤੇ ਹੋਈ ਤਕਰਾਰ ਦੇ ਚਲਦਿਆਂ ਦੋਸ਼ੀ ਨੇ ਉਸ ਦੀ ਹੱਤਿਆ ਕਰ ਦਿੱਤੀ।
ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਰੋਤਾਂ ਰਾਹੀਂ ਦੋਸ਼ੀ ਦੀ ਪਛਾਣ ਕਰਕੇ 5 ਜੁਲਾਈ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲੇ ਪੁੱਛਗਿੱਛ ਜਾਰੀ ਹੈ ਅਤੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।
Get all latest content delivered to your email a few times a month.