ਤਾਜਾ ਖਬਰਾਂ
ਪਾਰਟੀ ਨੇ ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ ਅਤੇ ਸਕੱਤਰ ਦੇ ਨਾਵਾਂ ਦਾ ਵੀ ਕੀਤਾ ਐਲਾਨ
ਅਮਨ ਅਰੋੜਾ ਨੇ ਸਾਰਿਆਂ ਨੂੰ ਦਿੱਤੀ ਵਧਾਈ, ਕਿਹਾ- ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਦੀਆਂ ਨੀਤੀਆਂ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਣਗੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸਰਕਾਰ ਤੱਕ ਪਹੁੰਚਣਗੀਆਂ
ਚੰਡੀਗੜ੍ਹ, 17 ਜੁਲਾਈ-
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਦਾ ਵਿਸਥਾਰ ਕਰਦੇ ਹੋਏ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਮੀਡੀਆ ਇੰਚਾਰਜਾਂ ਅਤੇ ਸਕੱਤਰਾਂ ਦੀ ਨਿਯੁਕਤੀ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ ਅਤੇ ਸੋਸ਼ਲ ਮੀਡੀਆ ਜ਼ਿਲ੍ਹਾ ਸਕੱਤਰ ਦੇ ਨਾਵਾਂ ਦਾ ਵੀ ਐਲਾਨ ਕੀਤਾ ਹੈ।
ਪਾਰਟੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ 23 ਮੀਡੀਆ ਇੰਚਾਰਜ ਅਤੇ 23 ਮੀਡੀਆ ਸਕੱਤਰ ਨਿਯੁਕਤ ਕੀਤੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਅਹੁਦੇਦਾਰਾਂ ਵਿੱਚ 28 ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ ਅਤੇ ਓਨੇ ਹੀ ਸੋਸ਼ਲ ਮੀਡੀਆ ਜ਼ਿਲ੍ਹਾ ਸਕੱਤਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਦੀ ਨਿਯੁਕਤੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਇਹ ਸਾਰੇ ਲੋਕ ਆਗਾਮੀ ਵਿਧਾਨ ਸਭਾ ਚੋਣਾਂ ਦੇ ਮਿਸ਼ਨ ਲਈ ਪਾਰਟੀ ਨੂੰ ਸਮਰਪਿਤ ਮੀਡੀਆ ਟੀਮ ਹੋਣਗੇ।
ਅੰਮ੍ਰਿਤਸਰ ਤੋਂ ਸਤਨਾਮ ਸਿੰਘ ਮਠਾੜੂ, ਜਲੰਧਰ ਸ਼ਹਿਰੀ ਤੋਂ ਸੰਜੀਵ ਭਗਤ ਅਤੇ ਜਲੰਧਰ ਦਿਹਾਤੀ ਤੋਂ ਮੇਲਾ ਸਿੰਘ ਰੂੜਕਾ, ਲੁਧਿਆਣਾ ਸ਼ਹਿਰੀ ਤੋਂ ਪੁਨੀਤ ਸਾਹਨੀ ਅਤੇ ਲੁਧਿਆਣਾ ਦਿਹਾਤੀ ਤੋਂ ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਪਟਿਆਲਾ ਤੋਂ ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਲਗਾਇਆ ਗਿਆ ਹੈ।
ਉੱਥੇ ਹੀ, ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜਾਂ ਵਿੱਚ ਅੰਮ੍ਰਿਤਸਰ ਸ਼ਹਿਰੀ ਤੋਂ ਯਾਦਵਿੰਦਰ ਸਿੰਘ, ਅੰਮ੍ਰਿਤਸਰ ਦਿਹਾਤੀ ਤੋਂ ਅਵਤਾਰ ਸਿੰਘ ਪੰਨੂ, ਜਲੰਧਰ ਸ਼ਹਿਰੀ ਤੋਂ ਰਾਜਕੁਮਾਰ ਸ਼ਰਮਾ ਅਤੇ ਜਲੰਧਰ ਦਿਹਾਤੀ ਤੋਂ ਕਰਨਦੀਪ ਪਾਂਡੇ, ਲੁਧਿਆਣਾ ਸ਼ਹਿਰੀ ਤੋਂ ਸ਼ਰਨਜੀਤ ਸਿੰਘ, ਲੁਧਿਆਣਾ ਦਿਹਾਤੀ-1 ਤੋਂ ਸਤਿੰਦਰ ਸਿੰਘ ਸ਼ਿੰਦਾ ਅਤੇ ਲੁਧਿਆਣਾ ਦਿਹਾਤੀ-2 ਤੋਂ ਗੁਰਸੇਵਕ ਸਾਹਨੇਵਾਲ, ਪਟਿਆਲਾ ਦਿਹਾਤੀ ਤੋਂ ਮੋਹਿਤ ਕੁਕਰੇਜਾ ਅਤੇ ਪਟਿਆਲਾ ਸ਼ਹਿਰੀ ਤੋਂ ਸੁਮਿਤ ਤਕੇਜਾ ਦੇ ਨਾਮ ਪ੍ਰਮੁੱਖ ਹਨ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਸਾਰੇ ਲੋਕ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਬਹੁਤ ਯੋਗ ਅਤੇ ਤਜਰਬੇਕਾਰ ਹਨ। ਇਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਵੱਲੋਂ ਕੀਤੇ ਗਏ ਕੰਮ ਪੰਜਾਬ ਦੇ ਹਰ ਵਿਅਕਤੀ ਤੱਕ ਸਹੀ ਢੰਗ ਨਾਲ ਪਹੁੰਚਾਏ ਜਾ ਸਕਣਗੇ। ਇਸ ਦੇ ਨਾਲ ਹੀ ਇਨ੍ਹਾਂ ਰਾਹੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸਰਕਾਰ ਤੱਕ ਪਹੁੰਚ ਸਕਣਗੀਆਂ।
Get all latest content delivered to your email a few times a month.