ਤਾਜਾ ਖਬਰਾਂ
ਚੰਡੀਗੜ੍ਹ:- ਆਮ ਆਦਮੀ ਪਾਰਟੀ ਦੀ ਖਰੜ ਹਲਕੇ ਨੂੰ ਵਿਧਾਇਕਾ ਅਤੇ ਪੰਜਾਬੀ ਚਰਚਿਤ ਕਲਾਕਾਰ ਰਹੀ ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਮਨ ਬਣਾ ਲਿਆ ਹੈ। ਭਾਵੇਂ ਕਿ ਅਨਮੋਲ ਗਗਨ ਮਾਨ ਨੇ ਖੁਦ ਸਪੀਕਰ ਨੂੰ ਆਪਣਾ ਅਸਤੀਫਾ ਦੇਣ ਦੀ ਪੁਸ਼ਟੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੀਤੀ ਹੈ, ਪਰ ਸੂਤਰ ਦੱਸਦੇ ਹਨ ਕਿ ਉਸਨੇ ਪਿਛਲੇ ਹਫਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿਖੇ ਮੁਲਾਕਾਤ ਕਰਕੇ ਆਪਣੇ ਗਿਲੇ ਸ਼ਿਕਵੇ ਸਾਂਝੇ ਕੀਤੇ ਸਨ । ਸੂਤਰ ਦੱਸਦੇ ਹਨ ਕਿ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਉਸਨੂੰ ਮੰਤਰੀ ਮੰਡਲ ਚੋਂ ਹਟਾਉਣਾ ਵੀ ਮੁੱਖ ਕਾਰਨ ਹੈ । ਸੂਤਰ ਇਹ ਵੀ ਦੱਸਦੇ ਹਨ ਕਿ ਵਿਧਾਇਕਾ ਅਨਮੋਲ ਗਗਨ ਮਾਨ ਨਗਰ ਕੌਂਸਲ ਖਰੜ ਦੇ ਵਿਕਾਸ ਕੰਮਾਂ ਲਈ ਮੁੱਖ ਮੰਤਰੀ ਦਰਬਾਰ ਵੱਲੋਂ ਉਸਦੇ ਵੱਡੇ ਪ੍ਰੋਜੈਕਟਾਂ ਵਾਲੇ ਕੰਮਾਂ ਦੇ ਦਖਲ ਰੋਕਣ ਲਈ ਵੀ ਵੱਡੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹੋਏ ਹਨ । ਜਿਸ ਤੋਂ ਉਹ ਸਖਤ ਨਾਰਾਜ਼ ਹਨ। । ਇਹ ਵੀ ਦੱਸਣ ਯੋਗ ਹੈ ਕਿ ਜਦੋਂ ਉਹ ਮੰਤਰੀ ਸਨ ਤਾਂ ਉਸਦੇ ਪੁਲਿਸ ਕਾਂਸਟੇਬਲ ਭਰਾ ਅਤੇ ਉਸਦੇ ਪਿਤਾ ਉੱਪਰ ਦੇ ਬੇਲੋੜੇ ਦਖਲ ਬਾਰੇ ਵੀ ਮੁੱਖ ਮੰਤਰੀ ਦਫਤਰ ਨੂੰ ਸ਼ਿਕਾਇਤਾਂ ਕੁਝ ਸਥਾਨਕ ਆਗੂਆਂ ਨੇ ਭੇਜੀਆਂ ਸਨ।
Get all latest content delivered to your email a few times a month.