ਤਾਜਾ ਖਬਰਾਂ
ਸ਼ਨੀਵਾਰ ਸਵੇਰੇ ਲਾਸ ਏਂਜਲਸ ਦੇ ਵੈਸਟ ਸੈਂਟਾ ਮੋਨਿਕਾ ਬੁਲੇਵਾਰਡ 'ਤੇ ਇੱਕ ਸੰਗੀਤ ਸਮਾਰੋਹ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ, ਜਦੋਂ ਇੱਕ ਕਾਰ ਅਚਾਨਕ ਭੀੜ ਵਿੱਚ ਦਾਖਲ ਹੋ ਗਈ। ਇਸ ਹਾਦਸੇ ਵਿੱਚ 20 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਲਾਸ ਏਂਜਲਸ ਫਾਇਰ ਡਿਪਾਰਟਮੈਂਟ ਮੁਤਾਬਕ, ਐਮਰਜੈਂਸੀ ਟੀਮਾਂ ਨੇ ਫੌਰੀ ਕਾਰਵਾਈ ਕਰਦੇ ਹੋਏ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ। ਹਾਲਾਂਕਿ ਡਰਾਈਵਰ ਦੀ ਪਛਾਣ ਨਹੀਂ ਹੋਈ ਅਤੇ ਇਹ ਅਜੇ ਤੈਅ ਨਹੀਂ ਹੋ ਸਕਿਆ ਕਿ ਇਹ ਹਾਦਸਾ ਸੀ ਜਾਂ ਜਾਣਬੁੱਝ ਕੇ ਕੀਤੀ ਕਾਰਵਾਈ।
ਸੋਸ਼ਲ ਮੀਡੀਆ 'ਤੇ ਆਈਆਂ ਵੀਡੀਓਜ਼ 'ਚ ਹਾਦਸਾ ਸਥਾਨ 'ਤੇ ਬਹੁਤ ਸਾਰੇ ਫਾਇਰਫਾਈਟਰ ਅਤੇ ਪੁਲਿਸ ਅਧਿਕਾਰੀ ਮੌਜੂਦ ਦਿੱਖ ਰਹੇ ਹਨ, ਜਿੱਥੇ ਸਲੇਟੀ ਰੰਗ ਦੀ ਕਾਰ ਸੜਕ 'ਤੇ ਨੁਕਸਾਨੀ ਹਾਲਤ ਵਿੱਚ ਪਈ ਹੋਈ ਹੈ।
Get all latest content delivered to your email a few times a month.