ਤਾਜਾ ਖਬਰਾਂ
ਇੰਡੋਨੇਸ਼ੀਆ ਵਿੱਚ ਐਤਵਾਰ ਦੀ ਦੁਪਹਿਰ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ 280 ਤੋਂ ਵੱਧ ਯਾਤਰੀਆਂ ਨੂੰ ਲੈ ਜਾ ਰਹੇ ‘KM Barcelona VA’ ਜਹਾਜ਼ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਉੱਤਰੀ ਸੁਲਾਵੇਸੀ ਦੇ ਨੇੜੇ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਜਹਾਜ਼ ‘ਤੇ ਮੌਜੂਦ ਲੋਕ ਘਬਰਾ ਗਏ ਅਤੇ ਬੇਹਾਲ ਹੋ ਕੇ ਸਮੁੰਦਰ ਵਿੱਚ ਛਾਲਾਂ ਮਾਰਣ ਲੱਗ ਪਏ।
ਸੋਸ਼ਲ ਮੀਡੀਆ 'ਤੇ ਆ ਰਹੀ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਯਾਤਰੀਆਂ ਵਿੱਚ ਹੜਕੰਪ ਮਚ ਗਿਆ ਸੀ। ਕੁਝ ਮਾਂਵਾਂ ਨੂੰ ਆਪਣੇ ਬੱਚਿਆਂ ਨੂੰ ਲਾਈਫ ਜੈਕਟਾਂ ਪਹਿਨਾ ਕੇ ਸਮੁੰਦਰ ਵਿੱਚ ਛੱਡਣਾ ਪਿਆ। ਮਦਦ ਲਈ ਚੀਕਦੇ ਲੋਕ, ਸੜਦੇ ਜਹਾਜ਼ ਦੇ ਪਾਸੇ ਪਾਣੀ ਵਿੱਚ ਛਾਲਾਂ ਮਾਰਦੇ ਹੋਏ ਦੇਖੇ ਗਏ। ਕੁਝ ਸਟਾਫ ਮੈਂਬਰ ਹੌਸਲੇ ਨਾਲ ਲੋਕਾਂ ਨੂੰ ਲਾਈਫ ਜੈਕਟਾਂ ਦਿਵਾਉਂਦੇ ਅਤੇ ਉਨ੍ਹਾਂ ਦੀ ਮਦਦ ਕਰਦੇ ਦਿਸੇ।
ਭਿਆਨਕ ਅੱਗ ਨੇ ਪੂਰੇ ਜਹਾਜ਼ ਨੂੰ ਚੰਦ ਮਿੰਟਾਂ ਵਿੱਚ ਸੁਆਹ ਕਰ ਦਿੱਤਾ। ਜਿਹੜਾ ਜਹਾਜ਼ ਕਦੇ ਨੀਲੇ-ਚਿੱਟੇ ਰੰਗ ਵਿੱਚ ਦਿਸਦਾ ਸੀ, ਹੁਣ ਕਾਲੇ ਧੂੰਏ ਅਤੇ ਸੁਆਹ ਵਿੱਚ ਢੱਕ ਗਿਆ। ਫੈਰੀ ਦਾ ਢਾਂਚਾ ਵੀ ਅੱਗ ਦੀ ਲਪਟ ਵਿੱਚ ਆ ਕੇ ਤਬਾਹ ਹੋ ਗਿਆ। ਅਧਿਕਾਰਕ ਰਿਪੋਰਟਾਂ ਮੁਤਾਬਕ, ਹੁਣ ਤੱਕ 18 ਲੋਕ ਜ਼ਖਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕੁਝ ਲੋਕ ਹਾਲੇ ਵੀ ਲਾਪਤਾ ਹਨ।
ਬਚਾਅ ਕਾਰਜਾਂ ਲਈ ਤੁਰੰਤ KM Barcelona III, KM Venetian ਅਤੇ KM Kentika Lestari 9F ਵਰਗੇ ਤਿੰਨ ਵੱਡੇ ਜਹਾਜ਼ ਮੌਕੇ ‘ਤੇ ਭੇਜੇ ਗਏ। ਨਾਲ ਹੀ ਸਥਾਨਕ ਮਛੇਰੇ ਅਤੇ ਗਾਂਵ ਵਾਲਿਆਂ ਨੇ ਵੀ ਆਪਣੀਆਂ ਕਿਸ਼ਤੀਆਂ ਨਾਲ ਬਚਾਅ ਵਿੱਚ ਯੋਗਦਾਨ ਪਾਇਆ।
ਇੱਕ ਯਾਤਰੀ, ਜੋ ਬਚ ਗਿਆ ਸੀ, ਨੇ ਭਾਵੁਕ ਹੋ ਕੇ ਦੱਸਿਆ ਕਿ, “ਮੈਂ ਸਿਰਫ਼ ਇਕ ਛਾਲ ਦੀ ਦੂਰੀ 'ਤੇ ਮੌਤ ਦੇ ਮੂੰਹ ਵਿੱਚ ਸੀ।” ਸੜਦੇ ਜਹਾਜ਼ ਤੋਂ ਉੱਡ ਰਹੀ ਧਾਤ ਅਤੇ ਉਖੜੇ ਹੋਏ ਲੋਹੇ ਦੇ ਡੰਡੇ ਇਸ ਤਬਾਹੀ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ।
ਇਹ ਹਾਦਸਾ ਸਿਰਫ਼ ਇਕ ਜਹਾਜ਼ ਦੀ ਤਬਾਹੀ ਨਹੀਂ ਸੀ, ਇਹ ਦਰਸਾਉਂਦਾ ਹੈ ਕਿ ਕਿਸੇ ਵੀ ਸਮੇਂ, ਕਿਸੇ ਵੀ ਜਗ੍ਹਾ, ਜ਼ਿੰਦਗੀ ਕਿੰਨੀ ਅਣਪੇਖੀ ਹੋ ਸਕਦੀ ਹੈ।
Get all latest content delivered to your email a few times a month.