ਤਾਜਾ ਖਬਰਾਂ
ਤਿੰਨ ਸਾਲ ਪਹਿਲਾਂ ਸੁਨਹਿਰੇ ਭਵਿੱਖ ਦੀ ਉਮੀਦ ਵਿੱਚ ਅਮਰੀਕਾ ਗਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸ਼ਿਵਦਾਸਪੁਰ ਦਾ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵੜੈਚ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਕੈਲੀਫੋਰਨੀਆ ਵਿੱਚ ਟਰੱਕ ਚਲਾਉਂਦੇ ਸਮੇਂ ਰਾਤ 2 ਵਜੇ ਉਸਦਾ ਟਰੱਕ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ ਅਤੇ ਤੁਰੰਤ ਬਾਅਦ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੇ ਕਰਨਵੀਰ ਨੂੰ ਘੇਰ ਲਿਆ ਅਤੇ ਉਹ ਟਰੱਕ ਤੋਂ ਬਾਹਰ ਨਿਕਲ ਨਹੀਂ ਸਕਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਰਨਵੀਰ ਸਿੰਘ ਪੜ੍ਹਾਈ ਲਈ ਅਮਰੀਕਾ ਗਿਆ ਸੀ ਤੇ ਪਿੱਛਲੇ ਕੁਝ ਸਮੇਂ ਤੋਂ ਟਰੱਕ ਚਲਾਉਣ ਦਾ ਕੰਮ ਕਰ ਰਿਹਾ ਸੀ। ਹਾਲ ਹੀ 'ਚ ਉਸਨੇ ਆਪਣੇ ਜਨਮਦਿਨ ਮੌਕੇ ਨਵੀਂ ਕਾਰ ਖਰੀਦੀ ਸੀ। ਉਸਦੇ ਪਰਿਵਾਰ ਅਨੁਸਾਰ ਉਹ ਬਹੁਤ ਮਿਲਣਸਾਰ ਤੇ ਪਰਿਵਾਰਕ ਸੁਭਾਅ ਵਾਲਾ ਨੌਜਵਾਨ ਸੀ ਜੋ ਹਰ ਰੋਜ਼ ਘਰਵਾਲਿਆਂ ਨਾਲ ਸੰਪਰਕ ਵਿਚ ਰਹਿੰਦਾ ਸੀ। ਕਰਨਵੀਰ ਦੀ ਅਚਾਨਕ ਮੌਤ ਨਾਲ ਪਰਿਵਾਰ ਤੇ ਪਿੰਡ ਵਿੱਚ ਗਹਿਰੀ ਸ਼ੋਕ ਦੀ ਲਹਿਰ ਛਾ ਗਈ ਹੈ।
Get all latest content delivered to your email a few times a month.