ਤਾਜਾ ਖਬਰਾਂ
– ਨਸ਼ਾ ਤਸਕਰੀ ਦੇ ਆਰੋਪੀ ਨੂੰ ਬਚਾਉਣ 'ਚ ਲੱਗੇ ਕਾਂਗਰਸੀ ਨੇਤਾ ਖਡਿਆਲ ਤੇ ਐਕਸ਼ਨ ਕਿਉਂ ਨਹੀਂ ਲੈ ਰਹੀ ਕਾਂਗਰਸ
ਚੰਡੀਗੜ, ਜੁਲਾਈ 23-
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ ਕਹਿਣਾ ਹੈ ਕੇ ਨਸ਼ਾ ਖਤਮ ਕਰਨ ਦੇ ਚੋਣ ਵਾਇਦੇ ਨਾਲ ਸੱਤਾ ਚ ਆਈ ਆਮ ਆਦਮੀ ਪਾਰਟੀ ਪਿਛਲੇ ਤਿੰਨ ਸਾਲ ਚਾਰ ਮਹੀਨੇ ਦੇ ਅੰਦਰ ਪੰਜ ਡੈਡ ਲਾਈਨ ਦੇ ਕੇ ਵੀ ਨਸ਼ਾ ਖਤਮ ਨਹੀਂ ਕਰ ਪਾਈ |
ਪੰਜਾਬ ਦੇ ਲੋਕਾਂ ਨੇ ਜਿਸ ਕਾਂਗਰਸ ਨੂੰ ਵਿਰੋਧੀ ਧਿਰ ਦੀ ਭੂਮਿਕਾ ਦਿੱਤੀ ਤਾਂਕਿ ਓਹ ਨਸ਼ਾ ਖਤਮ ਕਰਨ ਦੀ ਜਵਾਬਦੇਹੀ ਪੰਜਾਬ ਸਰਕਾਰ ਦੀ ਫਿਕਸ ਕਰੇ, ਉਸ ਕਾਂਗਰਸ ਪੰਜਾਬ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖਡਿਆਲ ਥਾਰ ਵਾਲੀ ਕਾਂਸਟੇਬਲ ਬੀਬੀ ਦੇ ਹਾਈ ਕੋਰਟ ਚ ਵਕੀਲ ਬਣ ਗਏ ਜਿਸਨੁ ਨਸ਼ਾ ਤਸਕਰੀ ਦੇ ਆਰੋਪ ਚ ਪੰਜਾਬ ਪੁਲਿਸ ਨੇ ਨਸ਼ੇ ਨਾਲ ਫੜਿਆ ਸੀ। ਪੰਜਾਬ ਪੁਲਿਸ ਕਹਿੰਦੀ ਹੈ ਕਿ ਉਸਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ |
ਪੰਜਾਬ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਤੇ ਸਾਂਸਦ ਰਾਜਾ ਵੜਿੰਗ, ਸਾਬਕਾ ਮੰਤਰੀ ਪ੍ਰਗਟ ਸਿੰਘ, ਸੁਖਪਾਲ ਸਿੰਘ ਖਹਿਰਾ ਜਵਾਬ ਦੇਣ ਕਿ ਕਾਂਗਰਸ ਨਸ਼ਾ ਤਸਕਰਾਂ ਦੀ ਵਕਾਲਤ ਕਰਦੀ ਹੈ ?
ਜੋਸ਼ੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਇਸ ਮੁੱਦੇ ਤੇ ਚੁਪੀ ਸਾਫ ਦੱਸਦੀ ਹੈ ਕਿ ਕਾਂਗਰਸ ਪਹਿਲੇ ਦੀ ਤਰਾਂ ਪੰਜਾਬ ਅਤੇ ਪੰਜਾਬੀਆਂ ਨਾਲ ਰੜਕ ਕੱਢ ਰਹੀ ਹੀ । ਚਾਹੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ ਸੀ, ਚਾਹੇ SYL ਲਿੰਕ ਸੀ, ਪੰਜਾਬ ਦੀ ਨਸਲਕੁਸ਼ੀ, ਏਹ ਸਬ ਕਾਂਗਰਸ ਦੀ ਪੰਜਾਬ ਨੂ ਦੇਣ ਹੈ| ਪਿਛਲੇ ਦਿਨਾਂ ਚ ਜਦ ਨਸ਼ਾ ਤਸਕਰਾਂ ਦੇ ਮਕਾਨ ਤੋੜੇ ਜਾ ਰਹੇ ਸੀ ਉਸ ਸਮੇਂ ਵੀ ਕਾਂਗਰਸ ਉਸਤੇ ਕਿੰਤੂ ਪਰੰਤੂ ਕਰ ਰਾਹੀਂ ਸੀ |
ਕਾਂਗਰਸ ਸ਼ਰੂ ਤੋਂ ਹੀ ਪੰਜਾਬ, ਪੰਜਾਬੀਅਤ ਅਤੇ ਦੇਸ਼ ਦੇ ਨਾਲ ਇੱਕ ਦੁਸ਼ਮਣ ਵਾਲਾ ਰੋਲ ਅਦਾ ਕਰ ਰਹੀ ਹੈ। ਇਸ ਕਾਰਨ ਕਾਂਗਰਸ ਆਪਣੇ ਮੁੱਖ ਬੁਲਾਰੇ ਅਰਸ਼ਦੀਪ ਖਡਿਆਲ ਤੇ ਐਕਸ਼ਨ ਨਹੀਂ ਲੈ ਰਹੀ ।
ਅਖੀਰ ਚ ਜੋਸ਼ੀ ਨੇ ਕਿਹਾ ਕਿ “ਜੋ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰਾਂਗੇ, ਹੁਣ ਨਸ਼ਾ ਤਸਕਰਾਂ ਦੇ ਰਖਵਾਲੇ ਬਣ ਗਏ” ਇਹ ਗੱਲ 100% ਪੰਜਾਬ ਕਾਂਗਰਸ ਦੇ ਲਾਗੂ ਹੁੰਦੀ ਹੈ |
Get all latest content delivered to your email a few times a month.