ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਸਵੇਰੇ ਬਠਿੰਡਾ ਵਿੱਚ ਉਹਨਾਂ ਬਹਾਦਰ ਪੁਲਿਸ ਜਵਾਨਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਨਗੇ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਰਹਿੰਦ ਨਹਿਰ ਵਿੱਚ ਡਿੱਗੀ ਇੱਕ ਕਾਰ ਵਿੱਚੋਂ ਪੰਜ ਬੱਚਿਆਂ ਸਮੇਤ 11 ਲੋਕਾਂ ਦੀ ਜਿੰਦਗੀ ਬਚਾਈ ਸੀ। ਇਹ ਹਾਦਸਾ ਬਹਿਮਣ ਪੁਲ ਨੇੜੇ ਵਾਪਰਿਆ ਸੀ, ਜਿਸ 'ਚ ਪੂਰਾ ਪਰਿਵਾਰ ਮੁਸੀਬਤ ਵਿੱਚ ਫਸ ਗਿਆ ਸੀ। ਪੰਜਾਬ ਪੁਲਿਸ ਦੀ ਪੀ.ਸੀ.ਆਰ. ਟੀਮ ਨੇ ਫੁਰਤੀ ਨਾਲ ਸਮੇਂ ਸਿਰ ਰਾਹਤ ਕਾਰਵਾਈ ਕਰਕੇ ਸਾਰੇ ਲੋਕਾਂ ਦੀ ਜਾਨ ਬਚਾਈ। ਇਸ ਬੇਮਿਸਾਲ ਕੰਮ ਲਈ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਇਨ੍ਹਾਂ ਜਵਾਨਾਂ ਨੂੰ ਡਾਇਰੈਕਟਰ ਜਨਰਲ ਕਮੇੰਡੇਸ਼ਨ ਡਿਸਕ ਅਤੇ 25000 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਹੁਣ ਮੁੱਖ ਮੰਤਰੀ ਉਨ੍ਹਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਸਲਾਮ ਕਰਦੇ ਹੋਏ ਵਿਅਕਤੀਗਤ ਤੌਰ 'ਤੇ ਉਹਨਾਂ ਨਾਲ ਮਿਲਣਗੇ।
Get all latest content delivered to your email a few times a month.