ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਜੁੜੇ ਇੱਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਭਾਰਤ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਵਿੱਚ ਸ਼ਾਮਲ ਸੀ। ਪੁਲਿਸ ਨੇ ਇਸ ਕਾਰਵਾਈ ਦੌਰਾਨ ਪੰਜ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲੋਂ ਇੱਕ ਏਕੇ ਸੈਗਾ 308 ਅਸਾਲਟ ਰਾਈਫਲ ਸਮੇਤ 2 ਮੈਗਜ਼ੀਨ, ਦੋ ਗਲੌਕ ਪਿਸਤੌਲ 9 ਐਮਐਮ ਸਮੇਤ 4 ਮੈਗਜ਼ੀਨ, AK ਰਾਈਫਲ ਦੇ 90 ਜ਼ਿੰਦਾ ਕਾਰਤੂਸ, 10 ਜ਼ਿੰਦਾ ਕਾਰਤੂਸ (9 ਐਮਐਮ), 7.50 ਲੱਖ ਰੁਪਏ ਡਰੱਗ ਮਨੀ, ਇੱਕ ਕਾਰ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਪਾਕਿਸਤਾਨ ਵਿੱਚ ਬੈਠੇ ਆਈਐਸਆਈ ਏਜੰਟਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਜ਼ਬਤ ਕੀਤੀ ਗਈ ਖੇਪ ਨਵ ਉਰਫ ਨਵ ਪੰਡੋਰੀ ਨੂੰ ਸੌਂਪੀ ਜਾਣੀ ਸੀ, ਜਿਸਨੂੰ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਨੈੱਟਵਰਕ ਅੱਤਵਾਦ ਅਤੇ ਗੈਂਗਸਟਰ ਗਿਰੋਹਾਂ ਦੇ ਗੱਠਜੋੜ ਦਾ ਹਿੱਸਾ ਹੈ।
Get all latest content delivered to your email a few times a month.