ਤਾਜਾ ਖਬਰਾਂ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਤਹਿਤ 28 ਜੁਲਾਈ ਨੂੰ ਮੱਖੂ ਦੇ ਗੁਰਦੁਆਰਾ ਬਾਠਾਵਾਲਾ ਵਿਖੇ ਦਿਨ ਦੇ 2 ਵਜੇ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਪੰਜ ਮੈਬਰੀ ਭਰਤੀ ਕਮੇਟੀ ਦੇ ਪ੍ਰਮੁੱਖ ਮੈਬਰ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਕਰਨਗੇ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਸਾਬਕਾ ਜਰਨਲ ਸਕੱਤਰ ਨੇ ਪ੍ਰੈਸ ਨੂੰ ਦਿੱਤੀ। ਉਹਨਾਂ ਕਿਹਾ ਜੀਰਾ ਹਲਕੇ ਦੀ ਮੈਬਰਸਿਪ ਭਰਤੀ ਤਹਿਤ ਸਮੁੱਚੀਆ ਕਾਪੀਆ ਉਹਨਾਂ ਦੀ ਅਗਵਾਈ ਹੇਠ ਪਹਿਲਾ ਹੀ ਬੀਬੀ ਸਤਵੰਤ ਕੌਰ ਨੂੰ ਸੋਪ ਦਿੱਤੀਆ ਗਈਆ ਸਨ । ਇਸੇ ਦੌਰਾਨ ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਅਤੇ ਗੁਰਮੁੱਖ ਸਿੰਘ ਸੰਧੂ ਅਕਾਲੀ ਆਗੂਆ ਨੇ ਹਲਕਾ ਜੀਰਾ ਦੇ ਉਹਨਾਂ ਸਰਗਰਮ ਅਕਾਲੀ ਵਰਕਰਾ ਜਿੰਨਾ ਇੱਕ ਜਾ ਇੱਕ ਤੋ ਵੱਧ ਕਾਪੀਆ ਭਰੀਆ ਹਨ ਨੂੰ ਅਪੀਲ ਕੀਤੀ ਕਿ ਇਸ ਮੀਟਿੰਗ ਵਿੱਚ ਹਿੱਸਾ ਸਮੇ ਸਿਰ ਲੈਣ । ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸ੍ਰੌਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਬੜੀ ਬੇਸਬਰੀ ਨਾਲ 11 ਅਗਸਤ ਦਾ ਇੰਤਜ਼ਾਰ ਕਰ ਰਹੇ ਜਦੋ ਤੇਜਾ ਸਿੰਘ ਸਮੁੰਦਰੀ ਹਾਲ ਅਮ੍ਰਿੰਤਸਰ ਵਿਖੇ ਜਥੇਬੰਦੀ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ।
ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਪੰਜ ਸਿੰਘ ਸਾਹਿਬਾਨ ਵਲੋਂ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੇ ਸ੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਭਰਤੀ ਕਮੇਟੀ ਬਣਾਈ ਗਈ ਸੀ। ਮੈਂਬਰੀ ਕਮੇਟੀ ਵੱਲੋਂ ਦੋ ਦਸੰਬਰ ਨੂੰ ਹੋਏ ਹੁਕਮਨਾਮੇ ਸਾਹਿਬ ਦੀ ਲੌ ਵਿੱਚ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਭਰਤੀ ਕੀਤੀ ਗਈ ਸੀ ।ਸਿੱਖ ਸੰਗਤਾਂ ਦੇ ਪੂਰਨ ਸਹਿਯੋਗ ਉਤਸ਼ਾਹ ਤੋਂ ਬਾਅਦ ਜਿਹੜੀ ਭਰਤੀ ਲੱਗਭਗ ਮੁਕੰਮਲ ਹੋ ਚੁੱਕੀ ਹੈ।
Get all latest content delivered to your email a few times a month.