IMG-LOGO
ਹੋਮ ਪੰਜਾਬ: ਚੀਫ ਖ਼ਾਲਸਾ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਦੇ ਪੁੱਤਰ...

ਚੀਫ ਖ਼ਾਲਸਾ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਦੇ ਪੁੱਤਰ ਐਡੀ ਆਨਰੇਰੀ ਸਕੱਤਰ ਹਰਿੰਦਰਪਾਲ ਸਿੰਘ ਸੇਠੀ ਤੇ ਛੇੜਛਾੜ ਦਾ ਪਰਚਾ ਦਰਜ

Admin User - Jul 28, 2025 08:30 PM
IMG

ਚੀਫ ਖਾਲਸਾ ਦੀਵਾਨ ਫਿਰ ਵਿਵਾਦਾਂ ‘ਚ

ਸਿੱਖਾਂ ਦੀ ਨਾਮਵਰ ਪੁਰਾਤਨ ਧਾਰਮਿਕ ਤੇ ਵਿੱਦਿਅਕ ਸੰਸਥਾ ਦੇ ਮੌਜੂਦਾ ਉੱਚ ਆਹੁਦਿਆਂ ਤੇ ਬਿਰਾਜਮਾਨ ਇੱਕੋ ਹੀ ਪਰਿਵਾਰ ਦੇ ਪਿਤਾ ਸੰਤੋਖ ਸਿੰਘ ਸੇਠੀ ਜੋ ਦੀਵਾਨ ਦੇ ਮੀਤ ਪ੍ਰਧਾਨ ਹਨ, ਦੇ ਪੁੱਤਰ ਹਰਿੰਦਰ ਪਾਲ ਸਿੰਘ ਸੇਠੀ ਐਡੀਸ਼ਨਲ ਆਨਰੇਰੀ ਸਕੱਤਰ ਚੀਫ ਖਾਲਸਾ ਦੀਵਾਨ ਤੇ ਆਪਣੇ ਹੀ ਸਕੇ ਸਾਲੇ ਦੀ ਨਾਬਾਲਿਗ 17 ਸਾਲ ਦੀ ਲੜਕੀ ਨਾਲ ਗਲਤ ਹਰਕਤ ਕਰਨ ਦਾ ਪਰਚਾ ਨੰਬਰ 77 ਧਾਰਾ 354ਏ ਅਤੇ 506 ਅਧੀਨ ਮਿਤੀ 25/6/25 ਥਾਣਾ ਰਣਜੀਤ ਐਵੀਨਿਉ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ । ਜਿਸਦੀ ਤਫ਼ਸੀਲ ਪਹਿਲਾਂ ਰਣਜੀਤ ਐਵੀਨਿਉ ਅੰਮ੍ਰਿਤਸਰ ਡੀ ਬਲਾਕ ਤੋ ਸ਼ੁਰ ਹੋਕੇ ਦਿੱਲੀ ਦੇ ਹੋਟਲ ਤੱਕ ਗਈ ਲੜਕੀ ਦੇ ਬਿਆਨਾਂ ਤਹਿਤ ਹੋਏ ਪਰਚੇ ਨੇ ਇੱਕ ਵਾਰ ਫਿਰ ਚੀਫ ਖਾਲਸਾ ਦੀਵਾਨ ਦੀ ਸ਼ਵੀ ਨੂੰ ਖਰਾਬ ਕਰਨ ਦੀ ਕੋਝੀ ਹਰਕਤ ਇਸ ਪਰਿਵਾਰ ਨੇ ਕਰ ਦਿੱਤੀ ,ਜਿਕਰਯੋਗ ਹੈ ਪਹਿਲਾਂ ਵੀ ਦੀਵਾਨ ਇਹਨਾਂ ਕਾਲੀਆਂ ਕਰਤੂਤਾਂ ਕਰਨ ਵਾਲਿਆਂ ਕਰਕੇ ਸ਼ਰਮਸਾਰ ਸੀ , ਇਸ ਸੰਸਥਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਬੱਚੀਆਂ ਪੜਦੇ ਹਨ ਤੇ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕ ਤੇ ਸਟਾਫ ਜੋ ਬਹੁਗਿਣਤੀ ਵਿੱਚ ਬੇਟੀਆਂ ਹਨ ਉਨ੍ਹਾਂ ਦੇ ਪਰਿਵਾਰਾਂ ਤੇ ਇਸਦਾ ਕੀ ਅਸਰ ਪਵੇਗਾ ? ਕਿ ਜੇ ਸੰਸਥਾ ਦੇ ਉੱਚ ਅਹੁਦਿਆਂ ਤੇ ਬੈਠੇ ਹੀ ਭੇੜੀਏ ਬਣ ਜਾਣ ਤਾਂ ਅਤਿ ਨਜ਼ਦੀਕੀ ਰਿਸ਼ਤਿਆਂ ਨੂੰ ਹੀ ਤਾਰ ਤਾਰ ਕਰ ਦੇਣ ਤਾਂ ਬਾਕੀ ਲੋਕ ਕਿਵੇਂ ਮਹਿਫੂਜ ਰਹਿ ਸਕਦੇ ਹਨ , ਕਨਸੋਆਂ ਤੇ ਇਹ ਵੀ ਹਨ ਕਿ ਅਜੇ ਬੀਤੇਂ ਦਿਨੀ ਹੀ ਸਤਿਕਾਰ ਕਮੇਟੀ ਵਾਲਿਆਂ ਨੂੰ ਪਤਾ ਲੱਗਾ ਸੀ ਕਿ ਏਸੇ ਹਰਿੰਦਰ ਪਾਲ ਸਿੰਘ ਸੇਠੀ ਦੇ 185 ਡੀ ਬਲਾਕ ਰਣਜੀਤ ਐਵੀਨਿਉ ਵਾਲੇ ਘਰ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪਰ ਘਰ ਵਿੱਚ ਮੀਟ ਆਂਡਾ ਤੇ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਉਹਨਾਂ ਨੇ ਮੌਕੇ ਤੇ ਜਾਕੇ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇੜੇ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਡੀ ਬਲਾਕ ਵਿੱਚ ਸ਼ੁਸ਼ੋਬਿਤ ਕਰਵਾ ਦਿੱਤਾ ਸੀ , ਅੱਜ ਸਾਰੇ ਸ਼ਹਿਰ ਵਿੱਚ ਤੇ  ਸਿੱਖਾਂ ਵਿੱਚ ਇਹੀ ਚਰਚਾ ਹੁੰਦੀ ਰਹੀ ਕਿ ਇਹੋ ਜਿਹੇ ਲੋਕ ਦੀਵਾਨ ਵਿੱਚ ਸੇਵਾ ਕਰਨਗੇ , ਇੱਕ ਮੈਂਬਰ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਤੇ ਕਿਹਾ ਕਿ ਦੀਵਾਨ ਦੇ ਪ੍ਰਧਾਨ ਡਾ ਇੰਦਰਬੀਰ ਸਿੰਘ ਨਿੱਜਰ ਨੂੰ ਤੁਰੰਤ ਇਹਨਾਂ ਪਿਓ-ਪੁੱਤ ਨੂੰ ਦੀਵਾਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਤੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਕਿਰਦਾਰ ਵਾਲਿਆਂ ਲਈ ਦੀਵਾਨ ਵਿੱਚ ਕੋਈ ਜਗ੍ਹਾ ਨਹੀਂ, ਏਥੇ ਇਹ ਵੀ ਦੱਸ ਦੇਈਏ ਕਿ ਚੀਫ ਖਾਲਸਾ ਦੀਵਾਨ ਪਿਛਲੇ ਦਿਨਾਂ ਤੋ ਕਾਫੀ ਚਰਚਾ ਵਿੱਚ ਚੱਲ ਰਿਹਾ ਹੈ , ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੀਵਾਨ ਦੇ ਪ੍ਰਧਾਨ ਅਹੁਦੇਦਾਰਾਂ ਤੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਤਲਬ ਕੀਤਾ ਹੋਇਆ ਹੈ ਕਿ ਮਿਲ ਰਹੀਆਂ ਸ਼ਿਕਾਇਤਾਂ ਸਬੰਧੀ ਆਕੇ ਆਪਣਾ ਸ਼ਪਸ਼ਟੀਕਰਨ ਦਿਓ ਤੇ ਹਰ ਮੈਂਬਰ ਵੀ ਅੰਮ੍ਰਿਤਧਾਰੀ ਹੋਵੇ ਜਿਸ ਬਾਰੇ ਕਾਰਵਾਈ ਚੱਲ ਰਹੀ ਹੈ ਪਰ ਹੁਣ ਇਹ ਵੱਡਾ ਕਾਰਾ ਹੋਣ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਸ਼ਖਤ ਫੈਸਲੇ ਦੀਵਾਨ ਪ੍ਰਤੀ ਲੈਣ ਦੀ ਸਿੱਖ ਸੰਗਤ ਅਪੀਲ ਕਰੇਗੀ ਤਾਂ ਜੋ ਨਾਮ ਵਰ ਸਿੱਖ ਸੰਸਥਾ ਨੂੰ ਹੋਰ ਬਦਨਾਮ ਹੋਣ ਤੋਂ ਬਚਾਇਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.