ਤਾਜਾ ਖਬਰਾਂ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 30 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੌਨਿਕ ਕੰਡਾ ਅਤੇ 3100 ਰੁਪਏ ਡਰੱਗ ਮਨੀ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਹ ਕਾਰਵਾਈ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ. ਅਤੇ ਡੀ.ਐਸ.ਪੀ. ਜੰਡਿਆਲਾ ਸ਼੍ਰੀ ਰਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਜੰਡਿਆਲਾ, ਥਾਣਾ ਮਹਿਤਾ ਅਤੇ ਥਾਣਾ ਤਰਸਿੱਕਾ ਦੀ ਪੁਲਿਸ ਨੇ ਅੰਜਾਮ ਦਿੱਤੀ।
ਮੁਕੱਦਮਾਂ ਦੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਥਾਣਾ ਮਹਿਤਾ ਦੀ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ ਨਿੱਕਾ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਉਦੋਨੰਗਲ ਖੁਰਦ ਨੂੰ ਪੁੱਲ ਸੂਆ ਨੇੜੇ ਗ੍ਰਿਫਤਾਰ ਕੀਤਾ। ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਅਤੇ ਇੱਕ ਇਲੈਕਟ੍ਰੌਨਿਕ ਕੰਡਾ ਬਰਾਮਦ ਹੋਇਆ। ਦੋਵੇਂ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਨੰ. 90 ਮਿਤੀ 27-07-2025 ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਤਫਤੀਸ਼ ਜਾਰੀ ਹੈ।
ਇਸ ਤੋਂ ਇਲਾਵਾ, ਥਾਣਾ ਜੰਡਿਆਲਾ ਨੇ ਕਾਜਲ ਅਤੇ ਸਰਬਜੀਤ ਕੌਰ ਨੂੰ 10.15 ਗ੍ਰਾਮ ਹੈਰੋਇਨ ਅਤੇ ₹3100 ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਦੋਸ਼ੀਆਂ ਨੇ ਪੁਲਿਸ ਅੱਗੇ ਕਬੂਲਿਆ ਕਿ ਉਨ੍ਹਾਂ ਨੇ ਇਹ ਨਸ਼ਾ ਸਾਜਨ ਪੁੱਤਰ ਸਾਹਿਬ ਸਿੰਘ ਤੋਂ ਖਰੀਦਿਆ ਸੀ। ਇਸ ਤੋਂ ਬਾਅਦ ਸਾਜਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤਿੰਨੋਂ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਨੰ. 168 ਮਿਤੀ 27-07-2025 ਦਰਜ ਕਰਕੇ ਜਾਂਚ ਚਲ ਰਹੀ ਹੈ।
ਇਸੇ ਲੜੀ ਵਿੱਚ, ਥਾਣਾ ਤਰਸਿੱਕਾ ਦੀ ਪੁਲਿਸ ਨੇ ਪੁਲ ਸੂਆ ਡੇਹਰੀਵਾਲ ਨੇੜੇ ਗਸ਼ਤ ਦੌਰਾਨ ਸੁਖਰਾਜ ਸਿੰਘ ਉਰਫ ਬਿੱਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਉਸ ਖਿਲਾਫ ਵੀ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਤਰਸਿੱਕਾ ਵਿਖੇ ਮੁਕੱਦਮਾ ਨੰ. 67 ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਸਾਰੇ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਹੋਰ ਸ਼ਮੂਲੀਅਤ ਸਾਹਮਣੇ ਆਉਣ 'ਤੇ ਸਕਤ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.