ਤਾਜਾ ਖਬਰਾਂ
ਮਾਲੇਰਕੋਟਲਾ 30 ਜੁਲਾਈ ( ਭੁਪਿੰਦਰ ਗਿੱਲ) -ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੱਤਪਾਲ ਸ਼ਰਮਾ, ਅਤੇ ਉਪ ਕਪਤਾਨ ਪੁਲਿਸ (ਇੰਨ:) ਸ਼ਤੀਸ਼ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਸਿਮਰਨਜੀਤ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ ਅਤੇ ਉਹਨਾਂ ਦੀ ਟੀਮ ਵੱਲੋਂ ਮੁਕੱਦਮਾ ਨੰਬਰ 148 ਮਿਤੀ 14.06.2025 ਅ/ਧ 262,115(2) ਥਾਣਾ ਸਿਟੀ -1 ਮਾਲੇਰਕੋਟਲਾ ਦੇ ਦੋਸ਼ੀ ਅਬਦੁਲ ਰਹਿਮਾਨ ਪੁੱਤਰ ਅਬਦੁਲ ਸਤਾਰ ਵਾਸੀ ਪੱਕਾ ਦਰਵਾਜਾ ਮਾਲੇਰਕੋਟਲਾ ਨੂੰ ਉੱਤਰ ਪ੍ਰਦੇਸ (ਯੂ.ਪੀ) ਤੋਂ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਦੋਸੀ ਅਬਦੁਲ ਰਹਿਮਾਨ ਦੇ ਖਿਲ਼ਾਫ ਮੋਟਰਸਾਈਕਲ ਚੋਰੀ ਕਰਨ ਸਬੰਧੀ ਮੁਕੱਦਮਾ ਨੰਬਰ 45 ਮਿਤੀ 12.06.2025 ਅ/ਧ 303 (2) ਵਾਧਾ ਜੁਰਮ 317 (2) ਥਾਣਾ ਸਿਟੀ ਅਹਿਮਦਗੜ ਵਿਖੇ ਦਰਜ ਕੀਤਾ ਗਿਆ ਸੀ, ਇਸ ਮੁਕੱਦਮੇ ਵਿੱਚ ਥਾਣਾ ਸਿਟੀ ਅਹਿਮਦਗੜ੍ਹ ਦੀ ਪੁਲਿਸ ਪਾਰਟੀ ਦੋਸ਼ੀ ਮੁਹੰਮਦ ਰਹਿਮਾਨ ਉਕਤ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਲੈ ਕੇ ਆਈ ਸੀ, ਜਿੱਥੋ ਦੋਸੀ ਅਬਦੁਲ ਰਹਿਮਾਨ ਉਕਤ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ, ਜਿਸ ਕਰਕੇ ਦੋਸੀ ਅਬਦੁਲ ਰਹਿਮਾਨ ਉਕਤ ਦੇ ਖਿਲਾਫ ਮੁਕੱਦਮਾ ਨੰਬਰ ਮੁਕੱਦਮਾ ਨੰਬਰ 148 ਮਿਤੀ 14.06.2025 ਅ/ਧ 262,115(2) ਥਾਣਾ ਸਿਟੀ -1 ਮਾਲੇਰਕੋਟਲਾ ਵਿਖੇ ਦਰਜ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਜਦੋਂ ਦੋਸੀ ਅਬਦੁਲ ਰਹਿਮਾਨ ਉਕਤ ਖਿਲ਼ਾਫ ਥਾਣਾ ਸਿਟੀ ਅਹਿਮਦਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਤਾਂ ਉਸ ਸਮੇਂ ਦੋਸੀ ਅਬਦੁਲ ਰਹਿਮਾਨ ਉਕਤ ਮੁਕੱਦਮਾ ਨੰਬਰ 83 ਮਿਤੀ 25.05.2020 ਅ/ਧ 302,307,324,34 ਆਈ.ਪੀ.ਸੀ ਥਾਣਾ ਸਿਟੀ-1 ਵਿੱਚੋਂ ਜਮਾਨਤ ਪਰ ਆਇਆ ਹੋਇਆ ਸੀ।ਦੋਸੀ ਅਬਦੁਲ ਰਹਿਮਾਨ ਉਕਤ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆ ਗਈਆ ਸਨ। ਇੰਸਪੈਕਟਰ ਹਰਸਿਮਰਨਜੀਤ ਸਿੰਘ ਇੰਚਾਰਜ ਸੀ.ਆਈ.ਏ ਦੀ ਟੀਮ ਵੱਲੋਂ ਦੋਸ਼ੀ ਮੁਹੰਮਦ ਰਹਿਮਾਨ ਨੂੰ ਉੱਤਰ ਪ੍ਰਦੇਸ (ਯੂ.ਪੀ) ਤੋਂ ਕਾਬੂ ਕਰਕੇ ਟ੍ਰਾਂਸਜਿਟ ਰਿਮਾਂਡ ਤੇ ਮਾਲੇਰਕੋਟਲਾ ਲਿਆਂਦਾ ਗਿਆ।
ਉਨ੍ਹਾਂ ਹੋਰ ਦੱਸਿਆ ਕਿ ਉਕਤ ਦੋਸੀ ਨੂੰ ਅਦਾਲਤ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਰਿਮਾਂਡ ਦੌਰਾਨ ਅਬਦੁਲ ਰਹਿਮਾਨ ਉਕਤ ਵੱਲੋਂ ਪੁੱਛਗਿੱਛ ਦੌਰਾਨ ਮੰਨਿਆ ਗਿਆ ਕਿ ਉਸ ਵੱਲੋਂ ਮਿਤੀ 24.06.2025 ਨੂੰ ਗੈਸ ਸਿਲੰਡਰਾਂ ਦੀ ਡਿਲਵਰੀ ਕਰਨ ਵਾਲੇ ਵਿਅਕਤੀ ਪਾਸੋਂ ਕਰੀਬ 41000 ਰੁਪਏ ਖੋਹ ਕੀਤੇ ਗਏ ਸਨ, ਜਿਸ ਸਬੰਧੀ ਪਹਿਲਾਂ ਹੀ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਮੁਕੱਦਮਾ ਨੰਬਰ 160 ਮਿਤੀ 28.06.2025 ਅ/ਧ 309(4) ਭਂਸ਼ ਦਰਜ ਕੀਤਾ ਗਿਆ ਸੀ, ਜਿਸ ਕਰਕੇ ਦੋਸੀ ਅਬਦੁਲ ਰਹਿਮਾਨ ਉਕਤ ਨੂੰ ਇਸ ਮੁਕੱਦਮਾ ਵਿੱਚ ਮਿਤੀ 29.07.2025 ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਥਾਣਾ ਸਿਟੀ -2 ਮਾਲੇਰਕੋਟਲਾ ਦੇ ਮੁਕੱਦਮਾ ਵਿੱਚ ਅੱਜ ਅਦਾਲਤ ਵਿੱਚ ਪੇਸ ਕੀਤਾ ਜਾਵੇਗਾ। ਜਿਸ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੀ ਪੁੱਛਗਿੱਛ ਤੋਂ ਲੁੱਟ-ਖੋਹ ਅਤੇ ਹੋਰ ਚੋਰੀਆਂ ਦੀ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਆਸ ਹੈ।
Get all latest content delivered to your email a few times a month.