IMG-LOGO
ਹੋਮ ਪੰਜਾਬ: 'ਗੁਰੂ ਨਾਨਕ ਜਹਾਜ਼' ਦਿਹਾੜੇ ਤੇ ਸਰੀ ਸਿਟੀ ਹਾਲ ਵਿਚ ਯਾਦਗਾਰੀ...

'ਗੁਰੂ ਨਾਨਕ ਜਹਾਜ਼' ਦਿਹਾੜੇ ਤੇ ਸਰੀ ਸਿਟੀ ਹਾਲ ਵਿਚ ਯਾਦਗਾਰੀ ਸਮਾਗਮ ਕਰਵਾਇਆ

Admin User - Jul 31, 2025 12:33 PM
IMG

ਮਾਲੇਰਕੋਟਲਾ, 31 ਜੁਲਾਈ( ਭੁਪਿੰਦਰ ਗਿੱਲ) - ਬ੍ਰਿਟਿਸ ਕੋਲੰਬੀਆ ਸਰੀ ਸਿਟੀ ਕੌਂਸਲ ਸਿਟੀ ਹਾਲ ਵਿੱਚ ਗੁਰੂ ਨਾਨਕ ਜਹਾਜ ਦੀ 111ਵੀਂ ਵਰ੍ਹੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ। ਇਸ ਮੌਕੇ 2 ਦਰਜਨ ਤੋਂ ਵੱਧ ਸੰਸਥਾਵਾਂ ਨੇ ਇਕਜੁਟਤਾ ਦਿਖਾਉਂਦੇ ਹੋਏ ਬ੍ਰਿਟਿਸ ਬਸਤੀਵਾਦ ਨਾਮ ਕਾਮਾਗਾਟਾਮਾਰੂ ਦੀ ਥਾਂ ਗੁਰਦਿੱਤ ਸਿੰਘ ਜੀ ਅਤੇ ਮੁਸਾਫਿਰਾਂ ਵੱਲੋਂ ਜਹਾਜ 66 ਹਜ਼ਾਰ ਡਾਲਰ ਤੇ ਚਾਰਟਰ ਕਰਨ ਮਗਰੋਂ ਰੱਖੇ ਗਏ ਗੁਰੂ ਨਾਨਕ ਜਹਾਜ ਦੇ ਨਾਮ ਨੂੰ ਬਹਾਲ ਕਰਨ ਦਾ ਅਹਿਦ ਲਿਆ ਗਿਆ। ਗੁਰੂ ਨਾਨਕ ਜਹਾਜ ਹੈਰੀਟੇਜ ਸੁਸਾਿੲਟੀ ਵੱਲੋਂ ਪ੍ਰੋਗਰਾਮ ਦੌਰਾਨ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਾਜ਼ਰ ਸੰਗਤਾਂ ਨੂੰ ਜੀ ਆਇਆ ਆਖਿਆ । ਗੁਰੂ ਨਾਨਕ ਜਹਾਜ ਦਿਹਾੜੇ ਨੂੰ ਇਤਿਹਾਸਕ ਮਾਨਤਾ ਮਿਲਣ ਤੇ ਇਸ ਸਮਾਗਮ ਵਿੱਚ ਧਾਰਮਿਕ ਵਿੱਦਿਅਕ, ਸਮਾਜਿਕ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਬੇਮਿਸਾਲ ਉਤਸਾਹ ਦਿਖਾਇਆ। ਸਰੀ ਸਿਟੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਜਾਰੀ ਐਲਾਨਨਾਮੇ ਨੂੰ ਕੌਂਸਲਰ ਹੈਰੀ ਬੈਂਸ , ਜਨਮੀਤ ਸਿੰਘ ਖਾਲੜਾ ਪੁੱਤਰ ਸ. ਜਸਵੰਤ ਸਿੰਘ ਖਾਲੜਾ ਨੂੰ ਭੇਂਟ ਕੀਤਾ ਗਿਆ । ਇਸ ਸਮਾਗਮ ਵਿਚ ਸਰਬਜੀਤ ਸਿੰਘ ਬੈਂਸ, ਸੈਨੇਟਰ ਬਲਜੀਤ ਸਿੰਘ ਢਿੱਲੋਂ, ਐਮ ਪੀ ਸੁੱਖ ਧਾਲੀਵਾਲ, ਐਨ ਪੀ ਗੁਰਬਖਸ਼ ਸੈਣੀ, ਐਮ ਐਲ ਏ ਅਮੀਨਾ ਨੇ ਵੀ ਸੰਬੋਧਨ ਕੀਤਾ। ਇਹ ਦਿਵਸ ਜਪਾਨੀ ਸਟੀਮਰ ਜਹਾਜ ਕਾਮਾਗਾਟਾਮਾਰੂ ਤੇ ਸਵਾਰ 376 ਭਾਰਤੀ ਯਾਤਰੀਆਂ ਨੂੰ 23 ਜੁਲਾਈ 1914 ਨੂੰ ਵੈਨਕੋਵਰ ਬੰਦਰਗਾਹ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਕਿਉਂਕਿ ਸ਼ੱਕ ਸੀ ਕਿ ਜਹਾਜ਼ ਵਿਚ ਸਵਾਰ ਲੋਕ ਕਰਾਂਤੀਕਾਰੀ ਸਨ । ਜਿਨ੍ਹਾਂ ਵਿਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ। ਇਸ ਮੌਕੇ ਪੰਜਾਬ ਤੋਂ ਪ੍ਰਸਿੱਧ ਸੰਗੀਤਕਾਰ ਭਾਈ ਬਲਦੀਪ ਸਿੰਘ, ਸਿੱਖ ਵਿਦਵਾਨ ਹਰਿੰਦਰ ਸਿੰਘ, ਪਾਕਿਸਤਾਨ ਤੋਂ ਸਤਿਕਾਰਤ ਸ਼ਖ਼ਸੀਅਤ ਰਾਏ ਅਜੀਲ ਉਲਾ ਖ਼ਾਨ, ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਕੈਨੇਡਾ ਦਾ ਰਾਸ਼ਟਰੀ ਗੀਤਾ ਪੇਸ਼ ਕੀਤਾ ਗਿਆ ਅਤੇ ਖ਼ਾਲਸਾ ਸਕੂਲ ਦੀ ਗੱਤਕਾ ਟੀਮ ਨੇ ਆਪਣੀ ਕਲਾ ਦੇ ਜੌਹਰ ਦਿਖਾਏ । ਸਮਾਗਮ ਦਾ ਸੰਚਾਲਨ ਸਾਹਿਬ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਪਰਗਟ ਸਿੰਘ ਧਾਲੀਵਾਲ ਦੁਲਮਾਂ, ਹਰਮਿੰਦਰ ਸਿੰਘ ਰਾਣੂ ਖੁਰਦ, ਕੁਲਜੀਤ ਸਿੰਘ ਪੱਪੂ ਬਾਪਲਾ, ਏਕਮ ਸਿੰਘ ਕਹਿਲ ਸੰਦੌੜ, ਕੁਲਵੰਤ ਸਿੰਘ ਸਰਪੰਚ ਲੋਹਗੜ , ਸਰਪੰਚ ਸੁਖਦੇਵ ਸਿੰਘ ਮੰਡੀਆ, ਜਸਕਿੰਦਰ ਸਿੰਘ ਧਾਲੀਵਾਲ ਦੁਲਮਾ, ਬਲਦੇਵ ਸਿੰਘ ਖੱਟੜਾ , ਚਮਕੌਰ ਸਿੰਘ ਕਲਿਆਣ ਆਦਿ ਆਗੂਆਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.