ਤਾਜਾ ਖਬਰਾਂ
ਮੋਗਾ (ਹਰਪਾਲ ਸਿੰਘ ਸਹਾਰਨ)- ਮੋਗਾ ਦੇ ਥਾਣਾ ਕੋਟਇਸੇ ਖਾਂ 'ਚ ਤਾਇਨਾਤ ਰਹੀ ਔਰਤ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਅਦਾਲਤ ਨੇ ਭਗੌੜਾ ਐਲਾਨ ਕਰ ਦਿੱਤਾ ਹੈ। ਇੰਸਪੈਕਟਰ ਉੱਤੇ ਨਸ਼ਾ ਤਸਕਰਾਂ ਨੂੰ ਛੱਡਣ ਦੀ ਵਜ੍ਹਾ ਨਾਲ ਪਹਿਲਾਂ ਹੀ ਭ੍ਰਿਸ਼ਟਾਚਾਰ ਕਾਨੂੰਨ ਹੇਠ ਮਾਮਲਾ ਦਰਜ ਸੀ।
23 ਅਕਤੂਬਰ 2024 ਨੂੰ ਮੋਗਾ ਦੇ ਐਸਐਸਪੀ ਦੇ ਹੁਕਮਾਂ ਤੇ ਡੀਐਸਪੀ ਵੱਲੋਂ ਮਹਿਲਾ ਐਸਐਚ ਓ ਅਰਸ਼ਪ੍ਰੀਤ ਵਿਰੁੱਧ ਮੁਕਦਮਾ ਦਰਜ ਕੀਤਾ ਸੀ , ਜਿਸ 'ਚ ਦੱਸਿਆ ਗਿਆ ਕਿ ਉਸ ਨੇ ਨਸ਼ਾ ਤਸਕਰਾਂ ਨੂੰ ਛੱਡਣ ਦੀ एवਜ 'ਚ 5 ਲੱਖ ਰੁਪਏ ਲਏ ਸਨ। ਇਹ ਵੀ ਦੱਸਣ ਯੋਗ ਹੈ ਕਿ ਉਸਦੀ ਅੰਤਰਮ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ ਅਤੇ ਕੇਸ ਨੂੰ 9 ਮਹੀਨੇ ਹੋ ਜਾਣ ਬਾਵਜੂਦ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ, ਅਸਲ 'ਚ ਹੁਣ ਉਸ ਖ਼ਿਲਾਫ਼ ਧਾਰਾ 209 ਹੇਠ ਵੀ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਦੇ ਮੁਤਾਬਕ, 1 ਅਕਤੂਬਰ 2024 ਨੂੰ ਮੁਖਬਿਰ ਦੀ ਸੂਚਨਾ 'ਤੇ ਪੁਲਿਸ ਨੇ ਕੋਟਇਸੇਖਾਂ ਦੇ ਅਮਰਜੀਤ ਸਿੰਘ ਨੂੰ ਸਕਾਰਪਿਓ ਗੱਡੀ ਅਤੇ 2 ਕਿੱਲੋ ਅਫੀਮ ਸਮੇਤ ਫੜਿਆ ਸੀ। ਉਸਦੇ ਨਾਲ ਉਸਦਾ ਭਰਾ ਮਨਪ੍ਰੀਤ ਅਤੇ ਭਤੀਜਾ ਗੁਰਪ੍ਰੀਤ ਵੀ 3 ਕਿੱਲੋ ਅਫੀਮ ਸਮੇਤ ਕਾਬੂ ਆਏ। ਇਹ ਸਾਹਮਣੇ ਆਇਆ ਸੀ ਕਿ ਇੰਸਪੈਕਟਰ ਅਰਸ਼ਪ੍ਰੀਤ ਨੇ ਥਾਣੇ ਦੇ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਚੌਕੀ ਇੰਚਾਰਜ ਰਾਜਪਾਲ ਸਿੰਘ ਦੇ ਨਾਲ ਮਿਲਕੇ ਲੱਖਾਂ ਦੇ ਮੋਟੀ ਰਿਸ਼ਵਤ ਲੈ ਕੇ ਤਸਕਰਾਂ ਨੂੰ ਛੱਡ ਦਿੱਤਾ।
ਭਾਵੇਂ ਕਿ ਇਸ ਗੰਭੀਰ ਮਾਮਲੇ ਨੇ ਪੰਜਾਬ ਪੁਲਿਸ ਦੇ ਚਿਹਰੇ 'ਤੇ ਸਵਾਲ ਖੜੇ ਕਰ ਦਿੱਤੇ ਹਨ।
ਸੂਤਰ ਇਹ ਵੀ ਦੱਸਦੇ ਹਨ ਕਿ ਇੱਕ ਸੱਤਾਧਾਰੀ ਧਿਰ ਦੇ ਵਿਧਾਇਕ ਨੇ ਇਸ ਇੰਸਪੈਕਟਰ ਨੂੰ ਮੁਕਦਮੇ ਚੋਂ ਕਢਵਾਉਣ ਲਈ ਅੱਡੀ ਚੋਟੀ ਦਾ ਵੀ ਜ਼ੋਰ ਲਾਇਆ ਪਰ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਖਤੀ ਨਾਲ ਵਿੱਢੀ ਹੋਣ ਕਾਰਨ ਵੱਡੇ ਅਧਿਕਾਰੀਆਂ ਨੇ ਪੈਰ ਨਹੀਂ ਲਗਾਏ । ਭਾਵੇਂ ਕਿ ਉਸ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਉਹ ਸਫਲ ਰਹੇ ।
Get all latest content delivered to your email a few times a month.