ਤਾਜਾ ਖਬਰਾਂ
ਚੰਡੀਗੜ੍ਹ - ਟਰੈਕਟਰ ਵਾਲੀ ਕੁੜੀ ਮਾਮਲੇ ‘ਚ ਵੱਡਾ ਮੋੜ ਆਇਆ ਹੈ। 19 ਸਾਲ ਦੀ ਕੁੜੀ ਨਾਲ ਨਸ਼ੀਲਾ ਪਦਾਰਥ ਦੇ ਕੇ ਰੇਪ ਅਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈ ਲਿਆ ਹੈ। ਕਮਿਸ਼ਨ ਨੇ ਜਲੰਧਰ ਦਿਹਾਤੀ ਦੇ SSP ਨੂੰ ਪੱਤਰ ਲਿਖ ਕੇ 22 ਅਗਸਤ ਤੱਕ ਪੂਰੀ ਰਿਪੋਰਟ ਮੰਗੀ ਹੈ। ਜਾਣਕਾਰੀ ਅਨੁਸਾਰ, 19 ਸਾਲ ਦੀ ਪੀੜਤਾ ਨੂੰ ਪਹਿਲਾਂ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਜ਼ਬਰਦਸਤੀ ਕੀਤੀ ਗਈ ਅਤੇ ਫਿਰ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ। ਦੋਸ਼ ਇਹ ਵੀ ਲੱਗ ਰਿਹਾ ਹੈ ਕਿ ਕੁੜੀ ਦੇ ਮੰਗੇਤਰ ਵੱਲੋਂ ਹੀ ਇਹ ਵੀਡੀਓ ਵਾਇਰਲ ਕੀਤੀ ਗਈ ਸੀ। ਇਸ ਘਟਨਾ ਕਾਰਨ ਪੀੜਤਾ ਅਤੇ ਉਸਦਾ ਪਰਿਵਾਰ ਗਹਿਰੇ ਸਦਮੇ ‘ਚ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਬਹੁਤ ਹੀ ਸ਼ਰਮਨਾਕ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ‘ਚ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਪੁਲਿਸ ਵੱਲੋਂ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਕਮਿਸ਼ਨ ਖੁਦ ਸਿੱਧਾ ਦਖਲ ਦੇਵੇਗਾ।ਕਮਿਸ਼ਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਪੀੜਤਾ ਨੂੰ ਇਨਸਾਫ਼ ਦਿਵਾਉਣਾ ਸਭ ਤੋਂ ਵੱਡੀ ਤਰਜੀਹ ਹੈ ਅਤੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਜਾਵੇ।
ਕੌਣ ਹੈ ਗੁਰਮਨਜੋਤ ਕੌਰ ਉੱਪਲ?
ਗੁਰਮਨਜੋਤ ਕੌਰ ਉੱਪਲ ਟਰੈਕਟਰ ਵਾਲੀਆਂ ਵੀਡੀਓਜ਼ ਨਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੂਰ ਹਨ ਪਰ ਹੁਣ ਉਸ ਦੀਆਂ ਵਾਇਰਲ ਵੀਡੀਓ ਨੇ ਇੰਟਰਨੈੱਟ 'ਤੇ ਸਨਸਨੀ ਮਚਾਈ ਹੋਈ ਹੈ।ਗੁਰਮਨਜੋਤ ਕੌਰ ਨਕੋਦਰ ਦੇ ਪਿੰਡ ਪਭਾਵਾਂ ਦੀ ਰਹਿਣ ਵਾਲੀ ਹੈ। ਆਪਣੇ ਕਥਿਤ ਐਮਐਮਐਸ ਲੀਕ 'ਤੇ, ਗੁਰਮਨਜੋਤ ਕੌਰ ਉੱਪਲ ਨੇ ਕਿਹਾ ਕਿ ਉਸ ਨੇ ਖ਼ੁਦ ਪ੍ਰਭ ਨੂੰ ਵੀਡੀਓਜ਼ ਭੇਜੀਆਂ ਸਨ, ਪਰ ਉਸ ਨੇ ਕਦੀਂ ਨਹੀਂ ਸੋਚਿਆ ਸੀ ਕਿ ਉਸ ਦਾ ਹੀ ਮੰਗੇਤਰ ਉਸ ਦੀਆਂ ਵੀਡੀਓਜ਼ ਲੀਕ ਕਰੇਗਾ।
Get all latest content delivered to your email a few times a month.