ਤਾਜਾ ਖਬਰਾਂ
ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ, ਖੰਨਾ ਪੁਲਿਸ ਨੇ ਸ਼ਲਾਘਾਯੋਗ ਕਾਰਵਾਈ ਅੰਜਾਮ ਦਿੰਦੇ ਹੋਏ 100 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ। ਇਹ ਸਫਲਤਾ CEIR (Central Equipment Identity Register) ਪੋਰਟਲ ਦੀ ਮਦਦ ਨਾਲ ਹਾਸਲ ਕੀਤੀ ਗਈ, ਜੋ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਤਕਨੀਕੀ ਪਲੇਟਫਾਰਮ ਹੈ, ਜਿਸ ਰਾਹੀਂ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਦੀ ਪਛਾਣ, ਟ੍ਰੈਕਿੰਗ ਅਤੇ ਬਲੌਕਿੰਗ ਕੀਤੀ ਜਾ ਸਕਦੀ ਹੈ।
ਇਸ ਮੌਕੇ ‘ਤੇ SSP ਜੋਤੀ ਯਾਦਵ ਨੇ ਕਿਹਾ ਕਿ ਇਹ ਉਪਲਬਧੀ ਖੰਨਾ ਪੁਲਿਸ ਟੀਮ ਦੀ ਦ੍ਰਿੜ ਇੱਛਾ-ਸ਼ਕਤੀ ਅਤੇ ਤਕਨੀਕੀ ਤਜਰਬੇ ਨਾਲ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਗੁੰਮ ਹੋਏ ਮੋਬਾਈਲ ਵਾਪਸ ਕਰਨਾ ਸਿਰਫ਼ ਸਮਾਨ ਲੱਭਣ ਦੀ ਕਾਰਵਾਈ ਨਹੀਂ, ਬਲਕਿ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
Get all latest content delivered to your email a few times a month.