ਤਾਜਾ ਖਬਰਾਂ
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ ਅਤੇ ਡਿਪਟੀ ਕਮਿਸ਼ਨਰ ਪੁਲਿਸ ਸਿਟੀ ਰੁਪਿੰਦਰ ਸਿੰਘ ਆਈ.ਪੀ.ਐਸ ਦੇ ਹੁਕਮਾਂ ਅਨੁਸਾਰ, ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਟੀਮ ਨੇ ਕਤਲ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਟੀਮ ਨੇ ਥਾਣਾ ਡਵੀਜ਼ਨ ਨੰਬਰ 05 ਦੇ ਮੁੱਖ ਅਫਸਰ ਇੰਸਪੈਕਟਰ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ — ਰਿਤਿਕ ਕੁਮਾਰ ਪੁੱਤਰ ਰਾਜੀਵ ਕੁਮਾਰ, ਕਰਨ ਪੁੱਤਰ ਹਰੀ ਲਾਲ ਅਤੇ ਰੋਹਿਤ ਕੁਮਾਰ ਪੁੱਤਰ ਮਨੋਜ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀਆਂ ਮਿਤੀ 26 ਅਗਸਤ 2025 ਨੂੰ ਕੀਤੀਆਂ ਗਈਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਕੰਵਰਪ੍ਰੀਤ ਸਿੰਘ ਚਾਹਲ ਅਤੇ ਗੁਰ ਇਕਬਾਲ ਸਿੰਘ ਪੀ.ਪੀ.ਐਸ ਨੇ ਦੱਸਿਆ ਕਿ ਮਾਮਲੇ ਸੰਬੰਧੀ ਥਾਣਾ ਡਵੀਜ਼ਨ ਨੰਬਰ 05 ਵਿੱਚ ਮੁਕੱਦਮਾ ਨੰਬਰ 256 ਮਿਤੀ 22.08.2025 ਅਧੀਨ ਧਾਰਾ 103 3(5) ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ ਸੀ। ਹਾਲਾਂਕਿ ਇਸ ਕੇਸ ਦਾ ਇੱਕ ਹੋਰ ਨਾਮਜ਼ਦ ਦੋਸ਼ੀ ਰਾਜੂ ਪੁੱਤਰ ਚੰਦਰ ਹਜੇ ਗ੍ਰਿਫ਼ਤਾਰ ਕੀਤਾ ਜਾਣਾ ਬਾਕੀ ਹੈ, ਜਿਸ ਦੀ ਤਲਾਸ਼ ਜਾਰੀ ਹੈ।
Get all latest content delivered to your email a few times a month.