ਤਾਜਾ ਖਬਰਾਂ
ਅਜਨਾਲਾ ਇਲਾਕੇ ਦੇ ਸਾਹੁਵਾਲਾ ਪਿੰਡ ਨੂੰ ਰਾਵੀ ਦਰਿਆ ਦੇ ਚੜ੍ਹਦੇ ਪਾਣੀਆਂ ਨੇ ਪੂਰੀ ਤਰ੍ਹਾਂ ਘੇਰ ਲਿਆ ਹੈ। ਪਿੰਡ ਵਾਸੀਆਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਮਜਬੂਰ ਹੋਣਾ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ 1988 ਦੀ ਬਾਢ਼ ਤੋਂ ਬਾਅਦ ਇਲਾਕੇ ਵਿੱਚ ਐਨੀ ਵੱਡੀ ਤਬਾਹੀ ਮੁੜ ਵੇਖਣ ਨੂੰ ਮਿਲ ਰਹੀ ਹੈ।
ਪਿੰਡ ਵਾਸੀ ਜਸਪਾਲ ਸਿੰਘ ਸਮੇਤ ਕਈਆਂ ਨੇ ਦੋਸ਼ ਲਾਇਆ ਹੈ ਕਿ ਸਰਕਾਰਾਂ ਨੇ ਕਦੇ ਵੀ ਸਬਕ ਨਹੀਂ ਸਿੱਖਿਆ। ਸਰਕਾਰਾਂ ਸਿਰਫ਼ ਵੋਟਾਂ ਲਈ ਆਉਂਦੀਆਂ ਹਨ। ਜਦੋਂ ਜਨਤਾ ਮੁਸੀਬਤ ਵਿੱਚ ਹੁੰਦੀ ਹੈ ਤਾਂ ਕੋਈ ਹੱਲ ਨਹੀਂ ਦਿੰਦੀਆਂ। ਬੰਨ੍ਹਾਂ ਦੀ ਮੁਰੰਮਤ ਨਾ ਹੋਈ, ਡਰੇਨਾਂ ਦੀ ਸਫ਼ਾਈ ਨਾ ਹੋਈ ਤੇ ਲੋਕਾਂ ਦੀਆਂ ਕਈ ਸਾਲਾਂ ਦੀ ਮਿਹਨਤ ਨਾਲ ਬਣੀਆਂ ਕੋਠੀਆਂ ਅੱਜ ਪਾਣੀ ਹੇਠ ਆ ਗਈਆਂ ਹਨ। ਬੱਚਿਆਂ ਸਮੇਤ ਪਰਿਵਾਰਾਂ ਨੂੰ ਸੜਕਾਂ ’ਤੇ ਆਉਣਾ ਪੈ ਰਿਹਾ ਹੈ, ਪਰ ਰਾਹਤ ਦੇ ਨਾਂ ’ਤੇ ਸਿਰਫ਼ ਦਿਲਾਸੇ ਹੀ ਮਿਲ ਰਹੇ ਹਨ। ਅਸਲੀ ਸਹਾਰਾ ਨਹੀਂ।
ਇਸ ਹੜ੍ਹ ਨੇ ਕਿਸਾਨਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਹਜ਼ਾਰਾਂ ਪਸ਼ੂਆਂ ਦੇ ਗਰੁੱਪ ਪਾਣੀ ਦੇ ਨਾਲ ਬਹਿ ਕੇ ਪਾਕਿਸਤਾਨ ਵੱਲ ਰੁੜ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇ ਸਰਕਾਰਾਂ ਨੇ ਯੋਜਨਾ ਬੱਧ ਤਰੀਕੇ ਨਾਲ ਕਦਮ ਚੁੱਕੇ ਹੁੰਦੇ ਤਾਂ ਨਾ ਲੋਕਾਂ ਨੂੰ ਘਰ ਛੱਡਣੇ ਪੈਂਦੇ ਤੇ ਨਾ ਹੀ ਇਹਨਾ ਵੱਡਾ ਨੁਕਸਾਨ ਝੱਲਣਾ ਪੈਂਦਾ।
Get all latest content delivered to your email a few times a month.