ਤਾਜਾ ਖਬਰਾਂ
ਅੰਮ੍ਰਿਤਸਰ - ਅੰਮ੍ਰਿਤਸਰ ਪਿਛਲੇ ਦਿਨੀਂ ਸ਼੍ਰੀਨਗਰ ਵਿਖੇ ਹੋਏ 35 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ਼ਹੀਦ ਸਿੱਖਾਂ ਦੇ ਸੰਬੰਧ ਵਿੱਚ ਹੋਈ ਅਣੁਚਿਤ ਪ੍ਰਸਤੁਤੀ ਅਤੇ ਸੰਭਾਵਿਤ ਬੇਅਦਬੀ ਮਾਮਲੇ 'ਚ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਜੀ ਦੇ ਆਦੇਸ਼ 'ਤੇ ਹੋਈ, ਜਿਸ ਦੌਰਾਨ ਜਸਵੰਤ ਸਿੰਘ ਨੇ ਆਪਣਾ ਪੱਖ ਸਾਫ ਕਰਦਿਆਂ ਕਿਹਾ ਕਿ ਉਹ ਸਮਾਗਮ ਕਿਸੇ ਬੁਰੇ ਇਰਾਦੇ ਨਾਲ ਨਹੀਂ ਕਰਵਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇ ਕਿਤੇ ਗਲਤੀ ਹੋਈ ਹੈ, ਤਾਂ ਉਹ ਇਸਦਾ ਪਛਤਾਵਾ ਕਰਦੇ ਹਨ ਅਤੇ ਅੱਗੇ ਤੋਂ ਪੂਰੀ ਸਾਵਧਾਨੀ ਰੱਖਣਗੇ।
ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ“ਜੋ ਵੀ ਕਾਰਜ ਕਰੀਏ, ਉਹ ਗੁਰੂ ਸਾਹਿਬ ਦੀ ਭੈ-ਭਾਵਨਾ ਅਤੇ ਮਰਯਾਦਾ ਅਨੁਸਾਰ ਹੋਣਾ ਚਾਹੀਦਾ ਹੈ। ਇਹ ਸਾਡਾ ਕਰਤਵ ਹੈ ਕਿ ਗੁਰੂ ਦੇ ਨਾਮ ਤੇ ਹੋ ਰਹੇ ਸਮਾਗਮਾਂ ਵਿੱਚ ਪੂਰੀ ਨਿਮਰਤਾ ਅਤੇ ਆਦਰ ਹੋਵੇ।”
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਮਾਮਲਾ ਹੁਣ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਰੱਖਿਆ ਜਾਵੇਗਾ, ਜਿਸ ਤੱਕ ਜਸਵੰਤ ਸਿੰਘ ਦਾ ਪੱਖ ਵੀ ਚੜਾਇਆ ਜਾਵੇਗਾ ਅਤੇ ਫਿਰ ਜੋ ਧਾਰਮਿਕ ਤਨਖਾਹ ਬਣੇਗੀ, ਉਹ ਲਾਈ ਜਾਵੇਗੀ।ਇਸ ਮੌਕੇ ਜਥੇਦਾਰ ਸਾਹਿਬ ਵੱਲੋਂ ਜਸਵੰਤ ਸਿੰਘ ਨੂੰ ਪੰਜਾਬੀ ਮਾਂ ਬੋਲੀ ਦੀ ਸਥਿਤੀ ਤੇ ਭੀ ਵਿਚਾਰ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦੇ ਕਈ ਇਲਾਕਿਆਂ 'ਚ ਪੰਜਾਬੀ ਬੋਲਣ 'ਤੇ ਰੋਕ ਜਾਂ ਜੁਰਮਾਨੇ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ।“ਤੁਹਾਡੀ ਭੂਮਿਕਾ ਇੱਕ ਭਾਸ਼ਾ ਵਿਭਾਗ ਦੇ ਮੁਖੀ ਵਜੋਂ ਕੇਵਲ ਪ੍ਰੋਗਰਾਮ ਕਰਨ ਦੀ ਨਹੀਂ, ਸਗੋਂ ਪੰਜਾਬੀ ਮਾਂ ਬੋਲੀ ਦੀ ਰੱਖਿਆ ਅਤੇ ਉਤਸ਼ਾਹ ਵਧਾਉਣ ਦੀ ਵੀ ਹੈ,” ਜਥੇਦਾਰ ਸਾਹਿਬ ਨੇ ਕਿਹਾ।
ਸਭਾ ਦੌਰਾਨ ਇਹ ਵੀ ਪੁੱਛਿਆ ਗਿਆ ਕਿ 350 ਸਾਲਾ ਸ਼ਤਾਬਦੀ ਸਮਾਗਮ ਸਬੰਧੀ ਕੀਤੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਜਾਵੇ। ਕਿਹੜੀਆਂ ਪੁਰਾਣੀਆਂ ਕਿਤਾਬਾਂ ਦੁਬਾਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਾਂ ਹੋਣਗੀਆਂ, ਅਤੇ ਭਵਿੱਖ ਵਿੱਚ ਭਾਸ਼ਾ ਵਿਭਾਗ ਵੱਲੋਂ ਕੀ ਯੋਜਨਾਵਾਂ ਹਨ, ਇਸ ਬਾਰੇ ਵੀ ਜਾਣਕਾਰੀ ਲਈ ਗਈ।
Get all latest content delivered to your email a few times a month.