ਤਾਜਾ ਖਬਰਾਂ
ਪੰਜਾਬ ਜਿੱਥੇ ਹੜ੍ਹਾਂ ਦੀ ਭਿਆਨਕ ਮਾਰ ਨਾਲ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਅਫ਼ਗਾਨਿਸਤਾਨ ਵਿੱਚ ਆਏ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਪੰਜਾਬ ‘ਚ ਰਾਵੀ, ਬਿਆਸ ਤੇ ਸਤਲੁਜ ਦਰਿਆ ਆਪਣੇ ਕਿਨਾਰੇ ਤੋੜਦੇ ਹੋਏ ਹਜ਼ਾਰਾਂ ਏਕੜ ਖੇਤੀਬਾੜੀ ਦੀ ਜ਼ਮੀਨ ਪਾਣੀ ਹੇਠਾਂ ਕਰ ਗਏ ਹਨ। ਭਾਖੜਾ ਡੈਮ ਲਗਭਗ ਪੂਰੀ ਤਰ੍ਹਾਂ ਭਰ ਚੁੱਕਾ ਹੈ। ਦੂਜੇ ਪਾਸੇ ਅਫ਼ਗਾਨਿਸਤਾਨ ਵਿੱਚ ਆਏ ਭੂਚਾਲ ਕਾਰਨ ਹੁਣ ਤੱਕ ਲਗਭਗ 1,400 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੇ ਭੂਚਾਲ ਪੀੜਤਾਂ ਲਈ ਸੰਵੇਦਨਾਵਾਂ ਜਤਾਈਆਂ, ਪਰ ਇਸੇ ਸੰਬੰਧੀ ਟਵੀਟ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਹਾਲਾਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ–
“ਪ੍ਰਧਾਨ ਮੰਤਰੀ ਜੀ, ਇਹ ਚੰਗੀ ਗੱਲ ਹੈ ਕਿ ਤੁਸੀਂ ਅਫ਼ਗਾਨਿਸਤਾਨ ਦੇ ਪ੍ਰਤੀ ਸਹਾਨੁਭੂਤੀ ਵਿਖਾਈ, ਪਰ ਪੰਜਾਬ ਵੀ ਇਸੇ ਦੇਸ਼ ਦਾ ਹਿੱਸਾ ਹੈ, ਜਿੱਥੇ 17 ਅਗਸਤ ਤੋਂ ਲਗਭਗ 1,500 ਪਿੰਡ ਤੇ ਕਰੀਬ 3 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਪੰਜਾਬ ਵੱਲ ਤੁਹਾਡਾ ਧਿਆਨ ਨਾ ਦੇਣਾ ਬਹੁਤ ਦੁਖਦਾਈ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ–
“ਅਫ਼ਗਾਨਿਸਤਾਨ ਵਿੱਚ ਆਏ ਭੂਚਾਲ ਵਿੱਚ ਹੋਈ ਜਾਨ-ਮਾਲ ਦੀ ਹਾਨੀ ਤੋਂ ਅਤਿਅੰਤ ਦੁਖੀ ਹਾਂ। ਇਸ ਕਠਿਨ ਘੜੀ ਵਿੱਚ ਸਾਡੀਆਂ ਸੰਵੇਦਨਾਵਾਂ ਤੇ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਨਾਲ ਹਨ। ਅਸੀਂ ਘਾਇਲਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਾਂ ਅਤੇ ਭਾਰਤ ਹਰ ਸੰਭਵ ਮਾਨਵੀ ਸਹਾਇਤਾ ਦੇਣ ਲਈ ਤਤਪਰ ਹੈ।”
Get all latest content delivered to your email a few times a month.