ਤਾਜਾ ਖਬਰਾਂ
ਮਲੇਸ਼ੀਆ ਦੇ ਜੋਹੋਰ ਸ਼ਹਿਰ ਵਿੱਚ 22 ਤੋਂ 24 ਅਗਸਤ ਤੱਕ ਆਯੋਜਿਤ ਚੌਥੀ ਜੋਹੋਰ ਪ੍ਰੈਜ਼ੀਡੈਂਟ ਕੱਪ ਕਰਾਟੇ ਚੈਂਪੀਅਨਸ਼ਿਪ 2025 ਵਿੱਚ ਬੁਡੋ ਕਾਈ ਡੂ ਮਿਕਸਡ ਮਾਰਸ਼ਲ ਆਰਟਸ ਫੈਡਰੇਸ਼ਨ ਆਫ ਇੰਡੀਆ ਦਾ 24 ਮੈਂਬਰੀ ਦਲ ਸ਼ਾਮਲ ਹੋਇਆ। ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ 18 ਐਥਲੀਟਾਂ, 5 ਕੋਚਾਂ ਅਤੇ 1 ਮੈਨੇਜਰ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਖਿਡਾਰੀਆਂ ਵਿੱਚੋਂ ਜਸਵਿੰਦਰ ਸਿੰਘ ਨੇ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।
ਦਲ ਦੇ ਹੋਰ ਖਿਡਾਰੀਆਂ ਵਿੱਚ ਮੋਹਿਤ, ਅੰਕਿਤ, ਸੰਯੋਗ, ਆਸ਼ੂ, ਰੋਹਿਤ, ਗੁਰਲੀਨ ਸਿੰਘ, ਲਵਪ੍ਰੀਤ ਸਿੰਘ, ਕਮਲਪ੍ਰੀਤ ਕੌਰ, ਅਮਨਦੀਪ ਕੌਰ ਅਤੇ ਹਰਸਿਮਰਤ ਕੌਰ ਸ਼ਾਮਲ ਸਨ। ਟੀਮ ਦੀ ਤਿਆਰੀ ਵਿੱਚ ਕੋਚ ਨਵੀਨ ਕੁਮਾਰ, ਸਵਰਨ ਸਿੰਘ, ਯੋਗੇਸ਼ ਕੁਮਾਰ, ਤੇਜਿੰਦਰ ਪਾਲ ਸਿੰਘ ਅਤੇ ਊਸ਼ਾ ਰਾਣੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਫੈਡਰੇਸ਼ਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਨੇ ਪੂਰੇ ਦਲ ਦੀ ਪ੍ਰਸ਼ੰਸਾ ਕਰਦਿਆਂ ਖਾਸ ਕਰਕੇ ਜਸਵਿੰਦਰ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਿਰਫ ਖਿਡਾਰੀ ਦੀ ਨਹੀਂ ਸਗੋਂ ਪੂਰੀ ਟੀਮ ਦੀ ਮਿਹਨਤ ਦਾ ਨਤੀਜਾ ਹੈ। ਫੈਡਰੇਸ਼ਨ ਨੇ ਭਵਿੱਖ ਵਿੱਚ ਨੌਜਵਾਨਾਂ ਨੂੰ ਮਾਰਸ਼ਲ ਆਰਟਸ ਵਿੱਚ ਉੱਚ ਪੱਧਰ ਦੇ ਮੌਕੇ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਦੁਹਰਾਇਆ।
Get all latest content delivered to your email a few times a month.