ਤਾਜਾ ਖਬਰਾਂ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਦਿੱਤੇ ਬਿਆਨ ’ਚ ਕਿ ਪੰਜਾਬ ਵਿੱਚ ਹੜ੍ਹ ਦਾ ਮੁੱਖ ਕਾਰਨ ਨਾਜਾਇਜ਼ ਮਾਈਨਿੰਗ ਹੈ, ਉਸ ’ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਤਿੱਖਾ ਪ੍ਰਤੀਕ੍ਰਿਆ ਦਿੱਤੀ। ਧਾਲੀਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦਾ ਬਿਆਨ ਬਿਲਕੁਲ ਗਲਤ ਤੇ ਘਟੀਆ ਹੈ। ਉਹਨਾਂ ਦੱਸਿਆ ਕਿ ਦਰਿਆ ਦੀ ਖਲਾਈ ਲਈ ਪੰਜਾਬ ਸਰਕਾਰ ਨੇ ਕਈ ਵਾਰ ਕੇਂਦਰ ਨੂੰ ਅਰਜੀਆਂ ਦਿੱਤੀਆਂ ਪਰ ਕੋਈ ਪਰਮਿਸ਼ਨ ਨਹੀਂ ਮਿਲੀ। ਕੇਂਦਰ ਨੇ ਨਾ ਹੀ ਦਰਿਆ ਸਾਫ ਕਰਨ ਲਈ ਕਦਮ ਚੁੱਕਿਆ ਅਤੇ ਨਾ ਹੀ ਪੈਸੇ ਜਾਰੀ ਕੀਤੇ। ਧਾਲੀਵਾਲ ਨੇ ਦਾਅਵਾ ਕੀਤਾ ਕਿ 170 ਕਰੋੜ ਰੁਪਏ ਦੀ ਪ੍ਰਪੋਜ਼ਲ ਸੱਤ ਮਹੀਨੇ ਪਹਿਲਾਂ ਭੇਜੀ ਗਈ ਸੀ ਪਰ ਅਜੇ ਤੱਕ ਇੱਕ ਪੈਸਾ ਵੀ ਨਹੀਂ ਮਿਲਿਆ। ਉਹਨਾਂ ਭਾਜਪਾ ’ਤੇ ਪੰਜਾਬ ਨਾਲ ਧੱਕਾ ਕਰਨ ਦਾ ਦੋਸ਼ ਲਗਾਇਆ। ਧਾਲੀਵਾਲ ਨੇ ਕੇਂਦਰ ਤੋਂ ਮੰਗ ਕੀਤੀ ਕਿ ਪੰਜਾਬ ਦਾ 60 ਹਜ਼ਾਰ ਕਰੋੜ ਦਾ ਬਕਾਇਆ ਜਲਦ ਜਾਰੀ ਕੀਤਾ ਜਾਵੇ, ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਪਹੁੰਚ ਸਕੇ।
Get all latest content delivered to your email a few times a month.