ਤਾਜਾ ਖਬਰਾਂ
ਬਠਿੰਡਾ ਵਿੱਚ ਨਕਲੀ ਬ੍ਰਾਂਡਿਡ ਬੂਟਾਂ ਦੀ ਵਿਕਰੀ ਦਾ ਪਰਦਾਫਾਸ਼ ਹੋਇਆ ਹੈ। ਅੰਤਰਰਾਸ਼ਟਰੀ ਕੰਪਨੀਆਂ Adidas ਅਤੇ Nike ਦੇ ਨਾਂ 'ਤੇ ਧੜੱਲੇ ਨਾਲ ਜਾਲਸਾਜ਼ੀ ਕਰਕੇ ਬੂਟ ਵੇਚੇ ਜਾ ਰਹੇ ਸਨ। ਕੰਪਨੀਆਂ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਵੱਡੀ ਰੇਡ ਦੌਰਾਨ ਲਗਭਗ 800 ਨਕਲੀ ਬੂਟ ਕਬਜ਼ੇ ਵਿੱਚ ਲਏ।
ਜਾਣਕਾਰੀ ਅਨੁਸਾਰ, ਇੱਕ ਦੁਕਾਨ ਮਾਲਕ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀਡੀਓ ਜਾਰੀ ਕਰਕੇ ਆਪਣੇ ਆਪ ਨੂੰ ਘੱਟ ਕੀਮਤ ’ਤੇ ਮੂਲ Adidas ਤੇ Nike ਬੂਟਾਂ ਦਾ ਸਪਲਾਇਰ ਦੱਸਦਾ ਸੀ। ਲੋਕਾਂ ਨੂੰ ਠੱਗਣ ਲਈ ਉਹ ਆਨਲਾਈਨ ਆਰਡਰ ਵੀ ਲੈਂਦਾ ਸੀ। ਕੰਪਨੀਆਂ ਨੂੰ ਇਸ ਧੋਖਾਧੜੀ ਦਾ ਪਤਾ ਲੱਗਣ ’ਤੇ ਉਹਨਾਂ ਵੱਲੋਂ ਥਾਣਾ ਕੋਤਵਾਲੀ ਵਿੱਚ ਕਾਪੀਰਾਈਟ ਐਕਟ ਹੇਠ ਕੇਸ ਦਰਜ ਕਰਵਾਇਆ ਗਿਆ। ਇਸ ਤੋਂ ਬਾਅਦ ਕੰਪਨੀ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਮਿਲ ਕੇ ਛਾਪਾਮਾਰੀ ਕੀਤੀ।
ਰੇਡ ਦੌਰਾਨ Adidas ਅਤੇ Nike ਦੇ ਨਕਲੀ ਜੁੱਤੇ ਵੱਡੀ ਗਿਣਤੀ ਵਿੱਚ ਬਰਾਮਦ ਕੀਤੇ ਗਏ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੁਕਾਨ ਮਾਲਕ ਟੈਕਸ ਚੋਰੀ ਕਰ ਰਿਹਾ ਸੀ। ਕੋਤਵਾਲੀ ਥਾਣੇ ਦੇ ਐਸਐਚਓ ਪਰਵਿੰਦਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲਾ ਦਰਜ ਕਰਕੇ ਅੱਗੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕੰਪਨੀਆਂ ਵੱਲੋਂ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਜੇ ਕੰਪਨੀ ਦੇ ਲੋਗੋ ਅਤੇ ਨਾਮ ਦੀ ਨਕਲ ਕਰਦਾ ਮਿਲਿਆ ਤਾਂ ਉਸ ਵਿਰੁੱਧ ਕਾਨੂੰਨੀ ਤੌਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.